Breaking NewsD5 specialNewsSportsTop News

IPL ‘ਚ ਮੁੰਬਈ ਦੀ ਲਗਾਤਾਰ ਅੱਠਵੀਂ ਹਾਰ, ਬੱਲੇਬਾਜ਼ਾਂ ‘ਤੇ ਭੜਕੇ ਰੋਹਿਤ ਸ਼ਰਮਾ

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ ‘ਚ ਲਖਨਊ ਸੁਪਰ ਜਾਇੰਟਸ (LSG) ਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਮੈਚ ਖੇਡਿਆ ਗਿਆ। ਇਸ ਮੈਚ ‘ਚ ਮੁੰਬਈ ਨੂੰ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਇਸ ਸੀਜ਼ਨ ‘ਚ ਇਹ ਲਗਾਤਾਰ 8ਵੀਂ ਹਾਰ ਹੈ। ਮੁੰਬਈ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇਐਲ ਰਾਹੁਲ ਦੇ ਸੈਂਕੜੇ ਦੀ ਬਦੌਲਤ ਲਖਨਊ ਨੇ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 132 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਤੇ ਤਿਲਕ ਵਰਮਾ ਤੋਂ ਇਲਾਵਾ ਮੁੰਬਈ ਦੇ ਸਾਰੇ ਬੱਲੇਬਾਜ਼ ਫਲੌਪ ਰਹੇ ਤੇ ਟੀਮ ਹਾਰ ਗਈ।

CM Mann ਦਾ ਵੱਡਾ ਐਕਸ਼ਨ! ਵੱਡੇ ਅਫ਼ਸਰ ਕਰਾਤੇ ਚੁੱਪ | D5 Channel Punjabi

ਸੈਸ਼ਨ ਵਿਚ ਲਗਾਤਾਰ 8ਵੀਂ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਅਸੀਂ ਵਧੀਆ ਗੇਂਦਬਾਜ਼ੀ ਕਰ ਲਖਨਊ ਨੂੰ ਘੱਟ ਸਕੋਰ ਤੋ ਰੋਕਿਆ ਸੀ। ਅਸੀਂ ਹਾਲਾਂਕਿ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੇ। ਅਸੀਂ ਸਾਂਝੇਦਾਰੀਆਂ ਨਹੀਂ ਬਣਾਈਆਂ ਅਤੇ ਖਰਾਬ ਸ਼ਾਟ ਖੇਡੇ, ਖਰਾਬ ਸ਼ਾਟ ਖੇਡਣ ਵਾਲੀਆਂ ਵਿਚ ਮੈਂ ਵੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਸ ਮੈਚ ਦੀ ਗੱਲ ਨਹੀਂ ਹੈ। ਅਸੀਂ ਪੂਰੇ ਟੂਰਨਾਮੈਂਟ ਵਿਚ ਖਰਾਬ ਬੱਲੇਬਾਜ਼ੀ ਕੀਤੀ। ਕੋਈ ਵੀ ਬੱਲੇਬਾਜ਼ ਜ਼ਿੰਮੇਦਾਰੀ ਲੈ ਕੇ ਆਖਿਰ ਤੱਕ ਖੇਡਣ ਨੂੰ ਤਿਆਰ ਨਹੀਂ ਦਿਖ ਰਿਹਾ। ਮੈਂਚ ਵਿਚ 62 ਗੇਂਦਾਂ ਦੀ ਪਾਰੀ ਵਿਚ 12 ਚੌਕੇ ਅਤੇ ਚਾਰ ਛੱਕੀਆਂ ਦੀ ਮਦਦ ਨਾਲ ਅਜੇਤੂ 103 ਦੌੜਾਂ ਬਣਾਉਣ ਵਾਲੇ ਲਖਨਊ ਦੇ ਕਪਤਾਨ ਲੋਕੇਸ਼ ਰਾਹੁਲ ਮੈਨ ਆਫ ਦਿ ਮੈਚ ਰਹੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button