Breaking NewsD5 specialNewsPoliticsPunjabSports

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿੱਕੀ ਘਨੌਰ ਵੀ ਹੋਏ ‘ਆਪ’ ਦੇ

ਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ‘ਆਪ’ ‘ਚ ਸ਼ਾਮਲ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਪੰਜਾਬ ਭਾਜਪਾ ਨੂੰ ਤਕੜਾ ਝਟਕਾ ਦਿੱਤਾ। ਭਾਜਪਾ ਕਿਸਾਨ ਮੋਰਚਾ ਦੇ ਪਟਿਆਲਾ ਨਾਲ ਸੰਬੰਧਿਤ ਇੱਕ ਦਰਜਨ ਆਗੂ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ), ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਨੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਸਾਬਕਾ ਮੈਂਬਰ ਅਤੇ ਚੱਬੇਵਾਲ ਨਾਲ ਸੰਬੰਧਿਤ ਚੌਧਰੀ ਬਲਵਿੰਦਰ ਸਿੰਘ ਬਿੱਟੂ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਾਨਇੰਦਰਜੀਤ ਸਿੰਘ ਵਿੱਕੀ ਘਨੌਰ ਅਤੇ ਭਾਜਪਾ ਕਿਸਾਨ ਵਿੰਗ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਸਮੇਤ ਕਿਸਾਨ ਮੋਰਚਾ ਦੀ ਲਗਭਗ ਸਾਰੀ ਜ਼ਿਲ੍ਹਾ ਇਕਾਈ ਦੀ ਪਾਰਟੀ ‘ਚ ਰਸਮੀ ਸ਼ਮੂਲੀਅਤ ਕਰਵਾ ਲਈ।

ਕਿਸਾਨਾਂ ਲਈ ਆਈ ਵੱਡੀ ਖ਼ਬਰ,ਆਹ ਤਰੀਕੇ ਨਾਲ ਕਿਸਾਨ ਕਰਵਾ ਸਕਦੇ ਹਨ ਕਾਨੂੰਨ ਰੱਦ|| #Meet Hayer

ਜਿੰਨਾ ‘ਚ ਜਰਨਲ ਸਕੱਤਰ ਬੇਅੰਤ ਸਿੰਘ ਅਤੇ ਦਰਸ਼ਨ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਸਿੰਘ ਅਤੇ ਦਰਸ਼ਨ ਸਿੰਘ, ਹਰਜੀਤ ਸਿੰਘ ਅਤੇ ਅਮਰੀਕ ਸਿੰਘ ਜਨਰਲ ਸਕੱਤਰ, ਸਾਬਕਾ ਸਰਪੰਚ ਵਜ਼ੀਰ ਸਿੰਘ, ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਨਵੰਤ ਸਿੰਘ ਅਤੇ ਆਟੋ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਗ਼ਰੀਬ ਸਿੰਘ ਬਾਲੀ, ਐਡਵੋਕੇਟ ਅਮਰਦੀਪ ਕੌਰ ਅਤੇ ਪਹਿਲਵਾਨ ਨਿਰਮਲ ਸਿੰਘ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button