Breaking NewsD5 specialIndiaNewsTop News

Indigo ਦੇ 7 Pilots ਐਮਰਜੈਂਸੀ ਲਾਈਨ ‘ਤੇ ਇਤਰਾਜ਼ਯੋਗ ਭਾਸ਼ਾ ’ਚ ਮਿਲੇ ਗੱਲ ਕਰਦੇ 

ਨਵੀਂ ਦਿੱਲੀ : ਏਅਰਲਾਈਨ ਕੰਪਨੀ ਇੰਡਿਗੋ (Indigo) ਦੇ ਘੱਟ ਤੋਂ ਘੱਟ 7 ਪਾਇਲਟ (Pilots) ਐਮਰਜੈਂਸੀ ਸੰਚਾਰ ਲਈ ਵਰਤੀ ਜਾਣ ਵਾਲੀ ‘ਫ੍ਰੀਕੁਐਂਸੀ’ ’ਤੇ ਤਨਖ਼ਾਹ ਨਾਲ ਜੁੇ ਮੁੱਦਿਆਂ ਨੂੰ ਲੈ ਕੇ ਅਖੌਤੀ ਤੌਰ ’ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਹੋਏ ਪਾਏ ਗਏ ਹਨ। ਇਨ੍ਹਾਂ ਪਾਇਲਟਾਂ ਨੂੰ ਘੱਟ ਤਨਖ਼ਾਹ ਦੇ ਮੁੱਦੇ ‘ਤੇ ‘121.5 ਮੈਗਾਹਰਟਜ਼ ਫ੍ਰੀਕੁਐਂਸੀ’ ’ਤੇ ਇਤਰਾਜ਼ਯੋਗ ਭਾਸ਼ਾ ’ਚ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਪਾਇਆ ਗਿਆ। ਦੱਸਣਯੋਗ ਹੈ ਕਿ ਇਸ ਫ੍ਰੀਕੁਐਂਸੀ ਦੀ ਵਰਤੋਂ ਜਹਾਜ਼ ਦੇ ਮੁਸੀਬਤ ’ਚ ਹੋਣ ‘ਤੇ ਐਮਰਜੈਂਸੀ ਸੰਚਾਰ ਲਈ ਕੀਤੀ ਜਾਂਦੀ ਹੈ।

ਪੁਲਿਸ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ, ਪੁਲਸੀਏ ਕਰਤੇ ਬਾਗੋ-ਬਾਗ D5 Channel Punjabi

ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਡੀਜੀਸੀਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਡੀਗੋ ਦਾ ਹਾਲੇ ਤਕ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ ਹੈ। ਐਮਰਜੈਂਸੀ ਸੰਚਾਰ ਲਈ ਵਰਤੀ ਜਾਣ ਵਾਲੀ 121.5 ਮੈਗਾਹਰਟਜ਼ ਫ੍ਰੀਕੁਐਂਸੀ ਦੀ ਏਅਰ ਟ੍ਰੈਫਿਕ ਕੰਟਰੋਲਰ ਲਾਜ਼ਮੀ ਤੌਰ ‘ਤੇ ਨਿਗਰਾਨੀ ਕਰਦੇ ਹਨ। ਵੱਖ – ਵੱਖ ਜਹਾਜ਼ਾਂ ਦੇ ਪਾਇਲਟ ਦਰਮਿਆਨ ਹਵਾਈ ਖੇਤਰ ‘ਚ ਸੰਚਾਰ ਲਈ 123.45 ਮੈਗਾਹਰਟਜ਼ ਫ੍ਰੀਕੁਐਂਸੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਨਿਗਰਾਨੀ ਏਅਰ ਟ੍ਰੈਫਿਕ ਕੰਟਰੋਲਰ ਨਹੀਂ ਕਰਦੇ ਹਨ।

Khabran Da Sira : ਮਾਨ ਸਰਕਾਰ ਦੀ ਵੱਡੀ ਕਾਰਵਾਈ, ਲੀਡਰਾਂ ਨੂੰ ਪਈਆਂ ਭਾਜੜਾਂ ! D5 Channel Punjabi

ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਇੰਡੀਗੋ ਨੇ ਮਹਾਮਾਰੀ ਦੌਰਾਨ ਤਨਖ਼ਾਹ ’ਚ ਕਟੌਤੀ ਖ਼ਿਲਾਫ਼ ਪੰਜ ਅਪ੍ਰੈਲ ਤੋਂ ਹੜਤਾਲ ’ਤੇ ਜਾਣ ਦੀ ਯੋਜਨਾ ਬਣਾ ਰਹੇ ਆਪਣੇ ਕੁਝ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਸੀ। ਮਹਾਮਾਰੀ ਸਿਖਰ ’ਤੇ ਪਹੁੰਚਣ ਦੌਰਾਨ ਇੰਡੀਗੋ ਨੇ ਆਪਣੇ ਪਾਇਲਟਾਂ ਦੀ ਤਨਖ਼ਾਹ ’ਚ 30 ਫ਼ੀਸਦੀ ਤਕ ਦੀ ਕਟੌਤੀ ਕੀਤੀ ਸੀ। ਹਾਲਾਂਕਿ ਕੰਪਨੀ ਨੇ ਇਕ ਅਪ੍ਰੈਲ ਨੂੰ ਪਾਇਲਟਾਂ ਦੀ ਤਨਖ਼ਾਹ ਅੱਠ ਫ਼ੀਸਦੀ ਤਕ ਵਧਾਉਣ ਦੇ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕੋਈ ਰੁਕਾਵਟ ਨਹੀਂ ਆਉਂਦੀ ਹੈ ਤਾਂ ਨਵੰਬਰ ’ਚ 6 . 5 ਫ਼ੀਸਦੀ ਦਾ ਹੋਰ ਵਾਧਾ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button