ਵੇਦਾਂਗੀ ਨੇ ਰਚਿਆ ਇਤਿਹਾਸ, 159 ਦਿਨਾਂ ‘ਚ ਰੋਜ਼ਾਨਾ 300KM ਸਾਈਕਲ ਚਲਾ ਕੇ ਕੀਤਾ 14 ਦੇਸ਼ਾਂ ਦਾ ਸਫਰ
India’s Vedangi Kulkarni becomes fastest Asian to cycle the globe ਨਵੀਂ ਦਿੱਲੀ : ਪੁਣੇ ਦੀ 20 ਸਾਲ ਦੀ ਵੇਦਾਂਗੀ ਕੁਲਕਰਣੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਗਾਉਣ ਵਾਲੀ ਸਭ ਤੋਂ ਤੇਜ ਏਸ਼ੀਆਈ ਬਣ ਗਈ ਹੈ। ਵੇਦਾਂਗੀ ਕੁਲਕਰਣੀ ਨੇ ਹਰ ਰੋਜ਼ 300 ਕਿਲੋ ਮੀਟਰ ਸਾਈਕਲ ਚਲਾ ਕੇ ਦੁਨੀਆ ਦਾ ਗੇੜ੍ਹਾ ਕੱਢ ਲਿਆ ਹੈ। ਇਸ ਦੇ ਨਾਲ ਹੀ ਉਹ ਸਭ ਤੋਂ ਤੇਜ ਦੁਨੀਆ ਦਾ ਚੱਕਰ ਲਗਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਵੇਦਾਂਗੀ ਨੇ 159 ਦਿਨਾਂ ‘ਚ 14 ਦੇਸ਼ਾਂ ਦਾ ਚੱਕਰ ਲੱਗਾ ਲਿਆ ਹੈ। ਐਤਵਾਰ ਨੂੰ ਕਲਕਤਾ ਪਹੁੰਚ ਕੇ ਵੇਦਾਂਗੀ ਨੇ ਸਾਈਕਲ ਨਾਲ 29,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।
Read Also ਮੈਡੀਕਲ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ, ਮ੍ਰਿਤਕ ਮਹਿਲਾ ਦੇ ਗਰਭ ਤੋਂ ਲਿਆ ਬੱਚੇ ਨੇ ਜਨਮ
ਵੇਦਾਂਗੀ ਨੇ ਜੁਲਾਈ ‘ਚ ਆਸਟ੍ਰੇਲੀਆ ਦੇ ਪਰਥ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਰਿਕਾਰਡ ਨੂੰ ਪੂਰਾ ਕਰਨ ਲਈ ਉਹ ਵਾਪਸ ਇਸ ਸ਼ਹਿਰ ਵੀ ਜਾਵੇਗੀ। ਇਸ ਤੋਂ ਪਹਿਲਾਂ ਬ੍ਰਿਟੇਨ ਦੀ 38 ਸਾਲਾ ਦੀ ਜੇਨੀ ਗ੍ਰਾਹਮ ਦੇ ਨਾਂਅ ਇਹ ਰਿਕਾਰਡ ਹੈ ਜਿਸ ਨੇ 124 ਦਿਨਾਂ ‘ਚ ਇਹ ਕਾਰਨਾਮਾ ਕੀਤਾ ਸੀ। ਵੇਦਾਂਗੀ ਨੇ ਆਪਣੇ ਇਸ ਹਸੀਨ ਸਫਰ ਨੂੰ ਕੈਮਰੇ ‘ਚ ਕੈਪਚਰ ਕੀਤਾ ਹੈ।
ਉਸ ਦਾ ਪਲਾਂਨ ਇਸ ਨਾਲ ‘ਲਿਵਿੰਗ ਅਡਵੇਂਚਰ, ਸ਼ੇਅਰਿੰਗ ਦ ਅਡਵੇਂਚਰ’ ਨਾਂਅ ਦੀ ਡਾਕਯੂਮੈਂਟ੍ਰੀ ਬਣਾਉਨ ਦਾ ਹੈ। ਉਸ ਨੇ 17 ਸਾਲ ਦੀ ਉਮਰ ਚ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਆਪਣੇ ਸਫਰ ਦੌਰਾਨ ਉਸ ਨੇ ਭਾਰਤ ਦੇ ਸਭ ਤੋਂ ਖ਼ਤਰਨਾਕ ਰਸਤੇ ਮਨਾਲੀ ਤੋਂ ਖਰਦੁੰਗਲਾ ਤਕ ਸਾਈਕਲ ਚਲਾਈ। ਇਸ ਦੇ ਨਾਲ ਹੀ ਉਸ ਨੇ ਸਫਰ ‘ਤੇ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਕਦੇ ਆਪਣੀ ਹਿਮੰਤ ਨਹੀਂ ਛੱਡੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.