Breaking NewsD5 specialNewsSports

Indian Team ਦੇ ਸਾਬਕਾ ਬੱਲੇਬਾਜ਼ Wasim Jaffer ਬਣੇ ਓਡੀਸ਼ਾ ਦੇ ਮੁੱਖ ਕੋਚ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਵਸੀਮ ਜਾਫਰ ਨੂੰ ਦੋ ਸਾਲ ਲਈ ਓਡੀਸ਼ਾ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਜਾਫਰ,ਰਸ਼ਿਮ ਪਰੀਦਾ ਦੀ ਜਗ੍ਹਾ ਲੈਣਗੇ ਜੋ ਪਿਛਲੇ ਦੋ ਸਾਲ ਤੱਕ ਇਸ ਅਹੁਦੇ ‘ਤੇ ਸਨ। ਜਾਫਰ ਨੇ ਮਾਰਚ 2020 ‘ਚ ਸੰਨਿਆਸ ਲੈਣ ਤੋਂ ਬਾਅਦ ਉਤਰਾਖੰਡ ਟੀਮ ਦੇ ਮੁੱਖ ਕੋਚ ਦੇ ਰੂਪ ਵਿੱਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈਪੀਐਲ ਦੀ ਟੀਮ ਕਿੰਗਸ ਇਲੈਵਨ ਪੰਜਾਬ ਦੀ ਬੱਲੇਬਾਜੀ ਕੋਚ ਦੇ ਰੂਪ ‘ਚ ਵੀ ਕੰਮ ਕੀਤਾ ਹੈ। ਓੁਡੀਸ਼ਾ ਕ੍ਰਿਕੇਟ ਸੰਘ ਦੇ ਸਕੱਤਰ ਸੰਜੈ ਬੇਹਰਾ ਨੇ ਕਿਹਾ, ‘‘ਸਾਰੇ ਉਮਰ ਵਰਗਾਂ ‘ਚ ਕ੍ਰਿਕੇਟ ਦੇ ਡਿਵੈਲਪਮੈਂਟ ਤੋਂ ਇਲਾਵਾ ਜਾਫਰ ਰਾਜ ‘ਚ ਕੋਚਿੰਗ ਡਿਵੈਲਪਮੈਂਟ ਪ੍ਰੋਗਰਾਮ ਦਾ ਵੀ ਹਿੱਸਾ ਹੋਣਗੇ।’’

ਨਵਜੋਤ ਸਿੱਧੂ ਨਾਲ ਜੁੜੀ ਵੱਡੀ ਖ਼ਬਰ,ਦਿੱਤਾ ਪ੍ਰਧਾਨਗੀ ਦਾ ਅਹੁਦਾ?D5 Channel Punjabi

ਜਾਫਰ ਨੇ ਮੁੰਬਈ ਅਤੇ ਵਿਦਰਭ ਲਈ 186 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੇ 14609 ਰਣ ਬਣਾਏ ਹਨ। ਉਨ੍ਹਾਂ ਦੇ ਨਾਮ ਰਣਜੀ ਟਰਾਫੀ ‘ਚ 156 ਮੈਚਾਂ ਵਿੱਚ 12038 ਰਨਾਂ ਦੇ ਨਾਲ ਸਭ ਤੋਂ ਜਿਆਦਾ ਰਣ ਬਣਾਉਣ ਦਾ ਰਿਕਾਰਡ ਹੈ। ਭਾਰਤ ਦਾ ਘਰੇਲੂ ਸੀਜਨ ਸੈਯਦ ਮੁਸ਼ਤਾਕ ਅਲੀ ਟਰਾਫੀ 20 ਅਕਤੂਬਰ ਨੂੰ ਸ਼ੁਰੂ ਹੋਵੇਗਾ। ਰਣਜੀ ਟਰਾਫੀ 16 ਨਵੰਬਰ ਤੋਂ 19 ਫਰਵਰੀ 2022 ਤੱਕ ਆਯੋਜਿਤ ਹੋਵੇਗੀ ਜਿਸ ਤੋਂ ਬਾਅਦ 23 ਫਰਵਰੀ ਤੋਂ ਵਿਜੈ ਹਜ਼ਾਰੇ ਟਰਾਫੀ ਦਾ ਪ੍ਰਬੰਧ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button