Breaking NewsD5 specialNewsSports

Indian Team ਦੀ ‘ਦੂਜੀ ਸ਼੍ਰੇਣੀ ਦੀ ਮੇਜ਼ਬਾਨੀ ਨੂੰ ਲੈ ਕੇ ਬੋਲੇ Ranatunga ,ਇਹ ਕਿਸੇ ਅਪਮਾਨ ਤੋਂ ਘੱਟ ਨਹੀਂਂ

ਕੋਲੋਂਬੋ : ਭਾਰਤੀ ਟੀਮ ਦੀ ‘ਦੂਜੀ ਸ਼੍ਰੇਣੀ ਦੇ ਖਿਡਾਰੀਆਂ ਦੇ ਸ਼੍ਰੀਲੰਕਾ ਦੌਰੇ ਲਈ ਮੇਜ਼ਬਾਨ ਟੀਮ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੇ ਆਪਣੇ ਦੇਸ਼ ਦੇ ਕ੍ਰਿਕੇਟ ਬੋਰਡ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਪਮਾਨ ਤੋਂ ਘੱਟ ਨਹੀਂ ਹੈ। ਦਰਅਸਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸੀਮਤ ਓਵਰਾਂ ਦੇ ਉਪਕਪਤਾਨ ਰੋਹਿਤ ਸ਼ਰਮਾ ਦੀ ਅਗਲੀ ਟੈਸਟ ਸੀਰੀਜ਼ ਲਈ ਇੰਗਲੈਂਡ ਦੌਰੇ ‘ਤੇ ਹੋਣ ਦੇ ਕਰਕੇ ਸ਼ਿਖਰ ਧਵਨ ਦੀ ਅਗਵਾਈ ‘ਚ ਨਵੇਂ ਖਿਡਾਰੀਆਂ ਨੂੰ ਸ਼੍ਰੀਲੰਕਾ ਦੌਰੇ ‘ਤੇ ਮੌਕਾ ਦਿੱਤਾ ਗਿਆ ਹੈ। ਅਰਜੁਨ ਰਣਤੁੰਗਾ ਦਾ ਕਹਿਣਾ ਹੈ ਕਿ ਇਨ੍ਹਾਂ ਖਿਡਾਰੀਆਂ ‘ਚ 6 ਖਿਡਾਰੀਆਂ ਨੇ ਹੁਣ ਤੱਕ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।

ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ !ਕਿਸਾਨਾਂ ਨੇ ਲਿਆ ਫੈਸਲਾ, ਹੋਣਗੇ ਕਾਨੂੰਨ ਰੱਦ !

ਸ਼੍ਰੀਲੰਕਾ ਦੀ 1996 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਨੇ ਕਿਹਾ ‘ਭਾਰਤ ਨੇ ਆਪਣੀ ਸਭ ਤੋਂ ਸੀਨੀਅਰ ਟੀਮ ਇੰਗਲੈਂਡ ਭੇਜੀ ਹੈ ਅਤੇ ਕਮਜ਼ੋਰ ਟੀਮ ਇੱਥੇ ਭੇਜ ਦਿੱਤੀ ਹੈ। ਮੈਂ ਇਸਦੇ ਲਈ ਬੋਰਡ ਨੂੰ ਦੋਸ਼ ਦਿੰਦਾ ਹਾਂ ’ ਦੱਸ ਦਈਏ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ 13 ਜੁਲਾਈ ਤੋਂ 3 ਵਨਡੇ ਅਤੇ 3 ਹੀ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਭਾਰਤੀ ਟੀਮ ਨੇ ਹੁਣ mandatory ਨੂੰ ਪੂਰਾ ਕੀਤਾ ਹੈ ਅਤੇ ਉਹ ਪਹਿਲਾ ਵਨਡੇ 13 ਜੁਲਾਈ ਨੂੰ ਖੇਡੇਗੀ।

FIR ਦਰਜ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੀ ਸਿੱਧੀ ਚਿਤਾਵਨੀ !ਰੱਖ ਲਿਆ ਗੱਡੀ ‘ਚ ਬਿਸਤਰਾ, ਕਹਿੰਦਾ ਹੱਥ ਲਾਕੇ ਦਿਖਾਵੇ !

ਸਾਬਕਾ ਭਾਰਤੀ ਕਪਤਾਨ ਅਤੇ ਵਰਤਮਾਨ ‘ਚ ਰਾਸ਼ਟਰੀ ਕ੍ਰਿਕੇਟ ਅਕੈਡਮੀ ਦੇ ਮੁਖੀ ਰਾਹੁਲ ਦ੍ਰਾਵਿੜ ਟੀਮ ਦੇ ਮੁੱਖ ਕੋਚ ਹਨ। 2 ਸਾਲ ਪਹਿਲਾਂ ਤੱਕ ਸਰਕਾਰ ‘ਚ ਮੰਤਰੀ ਰਹੇ ਸਾਬਕਾ ਕਪਤਾਨ ਰਣਤੁੰਗਾ ਨੇ ਆਪਣੇ ਘਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਇਹ ਦੂਜੀ ਸ਼੍ਰੇਣੀ ਦੀ ਭਾਰਤੀ ਟੀਮ ਹੈ ਅਤੇ ਉਨ੍ਹਾਂ ਦਾ ਇੱਥੇ ਆਉਣਾ ਸਾਡੀ ਕ੍ਰਿਕੇਟ ਦੀ ਬੇਇੱਜ਼ਤੀ ਹੈ। ਮੈਂ ਟੈਲੀਵਿਜ਼ਨ ਮਾਰਕਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਨਾਲ ਖੇਡਣ ‘ਤੇ ਸਹਿਮਤ ਹੋਣ ਲਈ ਵਰਤਮਾਨ ਪ੍ਰਸ਼ਾਸਨ ਨੂੰ ਦੋਸ਼ੀ ਮੰਨਦਾ ਹਾਂ। ’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button