Breaking NewsD5 specialNewsSports

India vs England: ਵਾਸਿੰਗਟਨ ਸੁੰਦਰ ਸੈਂਚੁਰੀ ਤੋਂ ਚੁਕੇ, 96 ਰਨ ਬਣਾ ਕੇ ਰਹੇ ਨਾਬਾਦ, ਖੇਡੀ ਕਰੀਅਰ ਦੀ ਸਭ ਤੋਂ ਉੱਚੀ ਪਾਰੀ

ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ ਚੌਥੇ ਤੇ ਆਖਰੀ ਟੈਸਟ ‘ਚ ਭਾਰਤੀ ਟੀਮ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਨਾਬਾਦ 96 ਰਨਾਂ ਦੀ ਪਾਰੀ ਖੇਡੀ ਹੈ। ਟੈਸਟ ਕ੍ਰਿਕੇਟ ‘ਚ ਇਹ ਸੁੰਦਰ ਦਾ ਸਭ ਤੋਂ ਜ਼ਿਅਦਾ ਸਕੋਰ ਹਨ। 21 ਸਾਲ ਦੇ ਸੁੰਦਰ ਨੇ ਇਸ ਸਾਲ ਆਸਟਰੇਲੀਆ ਦੇ ਖਿਲਾਫ ਟੈਸਟ ਡੈਬਿਊ ਕੀਤਾ ਸੀ ਤੇ ਆਪਣੀ ਪਹਿਲੀ ਹੀ ਪਾਰੀ ‘ਚ 62 ਰਨ ਬਣਾਏ ਸੀ। ਵਾਸ਼ਿੰਗਟਨ ਸੁੰਦਰ ਇੰਗਲੈਂਡ ਦੇ ਖਿਲਾਫ ਇਸ ਸੀਰੀਜ ‘ਚ ਵੀ ਸ਼ਾਨਦਾਰ ਫ਼ਰਮ ‘ਚ ਨੇ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਚੇਂਨਈ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਨਾਬਾਦ 85 ਰਨਾਂ ਦੀ ਪਾਰੀ ਖੇਡੀ ਸੀ।

KMP ‘ਤੇ ਖੜ ਕਿਸਾਨਾਂ ਦੇ ਪ੍ਰਧਾਨ ਨੇ ਕੀਤਾ ਵੱਡਾ ਐਲਾਨ !ਰੋਡ ਬੰਦ ਹੁੰਦਿਆਂ ਹੀ ਝੁਕੀ ਕੇਂਦਰ ਸਰਕਾਰ !

ਉਹ ਹੁਣ ਤੱਕ ਚਾਰ ਟੈਸਟ ਮੈਚਾਂ ‘ਚ 250 ਤੋਂ ਜ਼ਿਆਦਾ ਰਨ ਬਣਾ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਤਿੰਨ ਅਰਧਸ਼ਤਕ ਜੜੇ ਹਨ। ਸੁੰਦਰ ਨੇ ਦਸੰਬਰ 2017 ‘ਚ ਸ਼੍ਰੀਲੰਕਾ ਦੇ ਖਿਲਾਫ ਇੰਟਰਨੈਸ਼ਨਲ ਕ੍ਰਿਕੇਟ ‘ਚ ਵਨਡੇ ਤੇ ਟੀ20 ‘ਚ ਡੇਬਿਊ ਕੀਤਾ ਸੀ। ਉਸ ਸਮੇਂ ਸੁੰਦਰ ਦੀ ਉਮਰ 18 ਸਾਲ 69 ਦਿਨ ਸੀ। ਭਾਰਤ ਵੱਲੋ ਉਨ੍ਹਾਂ ਨੇ ਹੁਣ ਤੱਕ 26 ਟੀ20, 1 ਵਨਡੇ ਤੇ ਚਾਰ ਟੈਸਟ ਮੈਚ ਖੇਡੇ ਹਨ।

ਲੱਖਾ ਸਿਧਾਣਾ ਦੇ ਹੱਕ ‘ਚ ਡੱਲੇਵਾਲ ਦਾ ਵੱਡਾ ਐਲਾਨ !ਦੇਖਦੀਆਂ ਰਹਿ ਗਈਆਂ ਜਥੇਬੰਦੀਆਂ ! ਹੁਣ ਨੀ ਹੱਥ ਲਾਉਂਦੀ ਪੁਲਿਸ !

ਵਾਸਿੰਗਟਨ ਸੁੰਦਰ ਨੇ ਸਿਰਫ 15 ਪਹਿਲਾਂ ਸ਼੍ਰੇਣੀ ਮੈਚ ਖੇਡੇ ਹਨ ਪਰ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 2016 – 17  ਦੇ ਰਣਜੀ ਟਰਾਫੀ ਸਤਰ ‘ਚ ਤਮਿਲਨਾਡੂ ਲਈ ਆਪਣੇ ਪਹਿਲੇ ਮੈਚ ‘ਚ ਮੁੰਬਈ  ਦੇ ਖਿਲਾਫ ਪਾਰੀ ਦੀ ਸ਼ੁਰੂਆਤ ਕੀਤੀ ਸੀ। ਸੁੰਦਰ ਨੇ ਅਭਿਨਵ ਮੁਕੁੰਦ ਦੇ ਨਾਲ ਪਹਿਲਾਂ ਵਿਕੇਟ ਲਈ 107 ਰਨਾਂ ਦੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਐਮਏ ਚਿਦੰਬਰਮ ਸਟੇਡੀਅਮ ‘ਚ ਤ੍ਰਿਪੁਰਾ ਦੇ ਖਿਲਾਫ ਤਮਿਲਨਾਊ ਲਈ ਓਪਨਿੰਗ ਕਰਦੇ ਹੋਏ 156 ਰਨ ਵੀ ਬਣਾਏ ਹਨ। ਹਾਲਾਂਕਿ ਇਹ ਹੈਰਾਨੀ ਦੀ ਗੱਲ ਹੈ ਕਿ ਸੁੰਦਰ ਤਿੰਨ ਸਾਲ ਤੋਂ ਜਿਆਦਾ ਸਮੇਂ ਤੋਂ ਤਮਿਲਨਾਡੂ ਦੀ ਰਣਜੀ ਟੀਮ ਵਿੱਚੋ ਬਾਹਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button