Breaking NewsD5 specialNewsSports

India vs England : ਅਕਸ਼ਰ ਪਟੇਲ ਦੀ ਵਾਪਸੀ ਦੇ ਨਾਲ 2nd ਟੈਸਟ ਮੈਚ ਤੋਂ ਪਹਿਲਾਂ ਟੀਮ ‘ਚ ਹੋਏ ਕੁਝ ਬਦਲਾਅ

ਨਵੀਂ ਦਿੱਲੀ : ਭਾਰਤ ‘ਤੇ ਇੰਗਲੈਂਡ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ 13 ਫਰਵਰੀ (ਸ਼ਨੀਵਾਰ) ਨੂੰ ਚੇਨਈ ਦੇ ਐਮ.ਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਲੇਫਟ ਆਰਮ ਸਪੀਨਰ ਸ਼ਾਹਬਾਜ਼ ਨਦੀਮ ‘ਤੇ ਲੇਗ ਸਪੀਨਰ ਰਾਹੁਲ ਚਾਹਰ ਨੂੰ ਦੂਜੇ ਟੈਸਟ ਦੇ ਲਈ ਟੀਮ ‘ਚ ਨਹੀਂ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਨੂੰ ਵਾਪਸ ਰਿਜ਼ਰਵ ਖਿਡਾਰੀਆਂ `ਚ ਭੇਜ ਦਿੱਤਾ ਗਿਆ ਹੈ , ਜਦੋਂ ਕਿ ਅਕਸ਼ਰ ਪਟੇਲ ਦੂਜੇ ਟੈਸਟ ਮੈਚ ‘ਚ ਚੋਣ ਦੇ ਲਈ ਮੌਜੂਦ ਰਹਿਣਗੇ।

ਲਓ! ਦਿੱਲੀ ‘ਚ ਇਕ ਪਾਸੇ ਕਿਸਾਨਾਂ ਦਾ ਧਰਨਾ ਤੇ ਦੂਜੇ ਪਾਸੇ ਹੋਣ ਲੱਗੀ ਚੋਣਾਂ ਦੀ ਤਿਆਰੀ!

ਨਦੀਮ ‘ਤੇ ਚਾਹਰ ਨੂੰ ਟੀਮ ‘ਚ ਉਸ ਸਮੇਂ ਸ਼ਾਮਲ ਕੀਤਾ ਗਿਆ ਸੀ, ਜਦੋਂ ਪਹਿਲੇ ਟੈਸਟ ਮੈਚ ਦੇ ਲਈ ਅਕਸ਼ਰ ਪਟੇਲ ਫਿੱਟ ਨਹੀਂ ਸੀ। ਪਟੇਲ ਨੂੰ ਪਹਿਲੇ ਟੈਸਟ ਮੈਚ ‘ਚ ਗੋਡੇ ‘ਚ ਦਰਦ ਦੀ ਸ਼ਿਕਾਇਤ ਸੀ। ਬੀਸੀਸੀਆਈ  ਦੀ ਪ੍ਰੈਸ ਰਿਲੀਜ਼ ਮੁਤਾਬਕ, ‘ਅਕਸ਼ਰ ਪਟੇਲ ਹੁਣ ਪੂਰੀ ਤਰ੍ਹਾਂ ਨਾਲ ਫਿਟ ਹੈ ‘ਤੇ ਦੂਜੈ ਟੈਸਟ ‘ਚ ਚੋਣ ਦੇ ਲਈ ਮੌਜੂਦ ਰਹਿਣਗੇ। ਉਨ੍ਹਾਂ ਨੂੰ ਗੋਡੇ ‘ਚ ਦਰਦ ਸੀ, ਜਿਸ ਦੇ ਚੱਲਦਿਆਂ ਉਹ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇ ਸੀ। ਅਕਸ਼ਰ ਟੀਮ ਇੰਡੀਆ ਦੇ ਲਈ 38 ਵਨ ਡੇਅ ਅੰਤਰਰਾਸ਼ਟਰੀ ‘ਤੇ 11 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹੈ ਪਰ ਹੁਣ ਤੱਕ ਟੈਸਟ ਡੈਬਿਉ ਨਹੀਂ ਕਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button