Breaking NewsPunjabTop News

Incident of Profanity : ਮੂੜ ਵਾਪਰੀ ਬੇਅਦਬੀ ਦੀ ਘਟਨਾਂ, ਗੁਟਕਾ ਸਾਹਿਬ ਦੇ ਖਾਲੀ ਅੰਗ ‘ਤੇ ਲਿਖੇ ਫੋਨ ਨੰਬਰ

ਫਗਵਾੜਾ : ਪੰਜਾਬ ‘ਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ। ਬੀਤੇ ਦਿਨਾਂ ਵਿਚ ਹੋਈ ਬੇਅਦਬੀ ਦੀਆਂ ਘਟਨਾਵਾਂ ਨੇ ਪ੍ਰਸ਼ਾਸ਼ਨ ‘ਤੇ ਸਵਾਲ ਚੁੱਕਣ ਨੂੰ ਮਜ਼ਬੂਰ ਕਰ ਦਿੱਤਾ ਹੈ। ਹੁਣ ਤਾਜ਼ੀ ਘਟਨਾ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਈ ਹੈ। ਫਗਵਾੜਾ ਸ਼ਹਿਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਪਰਵਾਸੀ ਮਜ਼ਦੂਰ ਗੁਟਕਾ ਸਾਹਿਬ ‘ਤੇ ਫੋਨ ਨੰਬਰ ਲਿਖ ਕੇ ਦੁਕਾਨਦਾਰ ਕੋਲ ਗਿਆ ਤੇ ਉਸ ਵੱਲ ਗੁਟਕਾ ਸਾਹਿਬ ਸੁੱਟ ਕੇ ਰਿਚਾਰਜ ਕਰਨ ਲਈ ਕਿਹਾ। ਇਸ ਮਗਰੋਂ ਲੋਕਾਂ ਵੱਲੋਂ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Congress ਹਾਈਕਮਾਨ ਨੇ ਪਾਈ ਧੱਕ, Navjot Sidhu ਲਈ ਵੱਡੀ ਜ਼ਿੰਮੇਵਾਰੀ ਤਹਿ! ਦਿੱਲੀ ’ਚ Kejriwal ਨੂੰ ਇਕ ਹੋਰ ਝਟਕਾ!

ਇਸ ਮੌਕੇ ਦੁਕਾਨਦਾਰ ਦਾ ਕਹਿਣਾ ਹੈ ਕਿ ਮੂਲਜ਼ਮ ਦੂਕਾਨ ਤੇ ਰਿਚਾਰਜ ਕਰਵਾਉਣ ਆਇਆ ਸੀ। ਉਸ ਨੇ ਗੁਟਕਾ ਸਾਹਿਬ ਦੇ ਖਾਲੀ ਅੰਗ ‘ਤੇ ਫੋਨ ਨੰਬਰ ਲਿਖੇ ਹੋਏ ਸਨ। ਦੁਕਾਨਦਾਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਦੇਖਦੇ ਹੋਏ ਮੂਲਜ਼ਮ ਨੂੰ ਕਾਬੂ ਕਰ ਪੁਲਿਸ ਦੁ ਹਵਾਲੇ ਕਰ ਦਿੱਤਾ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਹੱਲਾ ਗੋਬਿੰਦਪੁਰਾ ਵਿਖੇ ਇਕ ਵਿਅਕਤੀ ਜਿਸ ਨੇ ਗੁਟਕਾ ਸਾਹਿਬ ‘ਤੇ ਫੋਨ ਨੰਬਰ ਲਿਖੇ ਹੋਏ ਹਨ। ਉਸ ਨੂੰ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸ਼ੰਕਰ ਵਾਸੀ ਯੂਪੀ ਹਾਲ ਵਾਸੀ ਮੁਹੱਲਾ ਗੋਬਿੰਦਪੁਰਾ ਵਜੋਂ ਹੋਈ ਹੈ, ਜੋ ਕਿ ਸਬਜ਼ੀ ਵੇਚਣ ਦਾ ਕੱਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button