Breaking NewsD5 specialIndiaNewsTop News

ICU ‘ਚ ਭਰਤੀ ਮਰੀਜ਼ ਤੇ ਚੂਹੇ ਦਾ ਹਮਲਾ, ਕੁਤਰ ਕੇ ਖਾ ਲਿਆ ਅੱਖ ਦਾ ਉਪਰਲਾ ਹਿੱਸਾ

ਨਵੀਂ ਦਿੱਲੀ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਹਸਪਤਾਲ ਦੀ ਲਾਪਰਵਾਹੀ ਦੇ ਚੱਲਦਿਆਂ ਇੱਕ ਮੈਂਬਰ ਦੀ ਜਾਨ ਤੇ ਬਣ ਗਈ ਹੈ। ਆਈ.ਸੀ.ਯੂ ਵਿਭਾਗ ‘ਚ ਭਾਰਤੀ ਮਰੀਜ਼ ਤੇ ਚੂਹੇ ਨੇ ਇਸ ਕਦਰ ਹਮਲਾ ਬੋਲਿਆ ਕਿ ਉਸਦੀ ਅੱਖ ਹੀ ਕੁਤਰ ਦਿੱਤੀ। ਇਸ ਘਟਨਾ ਨੇ ਪ੍ਰਸ਼ਾਸਨ ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਿਸਾਨਾਂ ਨੇ ਖੋਲ੍ਹਿਆ ਮੋਰਚਾ ! ਰੱਖਤੀ ਨਵੀਂ ਮੰਗ ! ਭਖਿਆ ਮਾਹੌਲ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ !

ਵੈਂਟੀਲੇਟਰ ਤੇ ਸੀ ਮਰੀਜ਼
ਜਾਣਕਾਰੀ ਅਨੁਸਾਰ 24 ਸਾਲ ਦੇ ਸ਼੍ਰੀ ਨਿਵਾਸ਼ ਜ਼ੇਲੱਪਾ ਨੂੰ ਲਿਵਰ ਖਰਾਬ ਹੋਣ ਦੇ ਚਲਦਿਆਂ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਉਨ੍ਹਾਂ ਨੁੰ ਆਈਸੀਯੂ ‘ਚ ਭਰਤੀ ਕਰ ਵੈਟੀਲੇਟਰ ਤੇ ਰੱਖਿਆ ਗਿਆ ਸੀ। ਸ਼੍ਰੀ ਨਿਵਾਸ਼ ਦੀ ਭੈਣ ਜਦੋਂ ਉਨ੍ਹਾਂ ਨੂੰ ਮਿਲਣ ਗਈ ਤਾਂ ਅੱਖ ਤੇ ਇੱਕ ਸੱਟ ਦਿਖੀ। ਹਸਪਤਾਲ ਪ੍ਰਸ਼ਾਸ਼ਨ ਨੇ ਜਾਂਚ ਕਰਨ ਤੇ ਪਾਇਆ ਕਿ ਚੂਹੇ ਦੇ ਕੁਤਰਨ ਕਾਰਨ ਅੱਖ ਤੇ ਸੱਟ ਲੱਗੀ।

ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਬਿਆਨ!ਲਿਆ ਸਿੱਧਾ ਪੰਗਾ ! ਕਿਸਾਨਾਂ ਨੂੰ ਚੜ੍ਹਿਆ ਗੁੱਸਾ!ਠੋਕਵਾਂ ਜਵਾਬ ਦੇਣਗੇ ਕਿਸਾਨ!

ਮਰੀਜ਼ ਦਾ ਇਲਾਜ਼ ਜਾਰੀ
ਹਸਪਤਾਲਾ ਦੇ ਮੁੱਖ ਮੈਡੀਕਲ ਅਧਿਕਾਰੀ ਡਾ.ਪ੍ਰਦੀਪ ਯਾਦਵ ਨੇ ਕਿਹਾ ਇਸ ਘਟਨਾ ‘ਚ ਅੱਖ ਦੇ ਉਪਰਲੇ ਹਿੱਸੇ ਨੂੰ ਚੂਹੇ ਨੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੱਟ ‘ਸਤਹੀ‘ ਹੈ ਅਤੇ ਇਸ ਨਾਲ ਅੱਖ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਈ ਹੈ। ਫਿਲਹਾਲ ਮਰੀਜ਼ ਦਾ ਇਲਾਜ਼ ਜਾਰੀ ਹੈ। ਮਰੀਜ਼ ਦੇ ਰਿਸ਼ਤੇਦਾਰਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਜ਼ੇਲੱਪਾ ਦੀ ਹਾਲਤ ਗੰਭੀਰ ਹੈ ਪਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜਿੰਮੇਵਾਰ ਹੋਵੇਗੀ।

BIG BREAKING ਕੈਪਟਨ ਦੇ OSD ਦਾ ਵੱਡਾ ਧਮਾਕਾ ! ਹਾਈਕਮਾਨ ਨਾਲ ਲਿਆ ਪੰਗਾ ! ਵੱਡੀ ਬਗਾਵਤ !ਕੈਪਟਨ ਬਾਰੇ ਕਹੀ ਆਹ ਗੱਲ!

ਮੁੰਬਈ ਮੇਅਰ ਨੇ ਦਿੱਤੇ ਜਾਂਚ ਦੇ ਆਦੇਸ਼
ਮੁੰਬਈ ਮੇਅਰ ਕਿਸੋਰੀ ਪੇਡਨੇਕਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮਰੀਜ਼ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸੁਵਿਧਾ ਦੇ ਲਈ ਆਈ ਸੀ ਯੂ ਗਰਾਊਡ ਫਲੋਰ ਤੇ ਹੋਣਾ ਚਾਹੀਦਾ ਹੈ। ਹਾਲਾਕਿ ਸੁਰੱਖਿਆ ਉਪਾਅ ਕੀਤੇ ਗਏ ਸਨ ਪਰ ਮਰੀਜ਼ ਨੂੰ ਚੂਹੇ ਦਾ ਕੱਟਣਾ ਇੱਕ ਗੰਭੀਰ ਮੁੱਦਾ ਹੈ। ਇੰਦੌਰ ਤੋਂ ਵੀ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ,ਜਿੱਥੇ ਹਸਪਤਾਲ ਦੇ ਮੁਰਦਾ ਘਰ ‘ਚ ਚੂਹਿਆ ਨੇ 41 ਸਾਲਾ ਇੱਕ ਵਿਅਕਤੀ ਦੇ ਸ਼ਵ ਅਲੱਗ ਅਲੱਗ ਅੰਗਾਂ ਨੂੰ ਕੁਤਰ ਦਿੱਤਾ ਸੀ। ਸ਼ਵ ਦੇ ਮੂੰਹ,ਹਥੇਲੀ, ਅੰਗੂਠੇ ਅਤੇ ਉਂਗਲੀਆਂ ਤੇ ਚੂਹਿਆ ਦੇ ਕੁਤਰਨ ਦੇ ਜ਼ਖਮ ਮਿਲੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button