PunjabTop News

I.N.D.I.A ਨੇ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਚੰਡੀਗੜ੍ਹ: ਵਿਰੋਧੀ ਪਾਰਟੀਆਂ ਬੀਜੇਪੀ ਨੂੰ ਹਰਾਉਣ ਲਈ ਇੱਕਜੁੱਟ ਹੋ ਗਈਆ ਹਨ। ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ ਪਿਛਲੀ ਮੀਟਿੰਗ ਕਰਨਾਟਕਾ ਅਤੇ ਅੱਗੇ ਆਉਣ ਵਾਲੀ ਮੀਟਿੰਗ ਮੁੰਬਈ ਵਿਚ ਹੋਣੀ ਹੈ। ਇਸ ਮੀਟਿੰਗ ਵਿਚ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿਚ ਝ ਹੋਰ ਸਿਆਸੀ ਪਾਰਟੀਆਂ ਦੇ ਸ਼ਾਮਲ ਹੋ ਸੱਕਦੀਆ ਹਨ।

Raksha Bandhan ‘ਤੇ Punjab Government ਦਾ ਤੋਹਫ਼ਾ, Ladies ਦੀ ਪੁਰਾਣੀ ਮੰਗ ਕੀਤੀ ਪੂਰੀ || D5 Channel Punjabi

ਹੁਣ ਇਸੇ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਕਿ I.N.D.I.A ਗਠਜੋੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਡੀਆ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਹਾਲ ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਬਚਾਉ ਫਰੰਟ’ ਚਾਹੁੰਦਾ ਹੈ। ਸੂਤਰਾਂ ਮੁਤਾਬਕ ਬਿਹਾਰ ਨੇ ਨਿਤੀਸ਼ ਕੁਮਾਰ ਅਕਾਲੀ ਦਲ ਦੇ ਸੰਪਰਕ ਵਿਚ ਹਨ।

Insaf Morcha ‘ਚ ਅਚਾਨਕ ਪਹੁੰਚੀ Police, Sikh ਆਗੂਆਂ ਨੇ ਚੁੱਕਿਆ ਵੱਡਾ ਕਦਮ ! D5 Channel Punjabi

ਦੱਸ ਦੇਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਚੁਨੌਤੀ ਦੇਣ ਲਈ ਬਣਾਏ ਗਏ ਇੰਡੀਆ ਗਠਜੋੜ ਦੀ ਪਹਿਲੀ ਬੈਠਕ ਬਿਹਾਰ ਦੇ ਪਟਨਾ ਵਿਚ ਹੋਈ ਸੀ। ਇਸ ਮਗਰੋਂ ਦੂਸਰੀ ਮੀਟਿੰਗ ਕਰਨਾਟਕ ਦੇ ਬੈਂਗਲੁਰੂ ਵਿਖੇ ਹੋਈ। ਹੁਣ ਤੀਸਰੀ ਬੈਠਕ ਮੁੰਬਈ ਵਿਖੇ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਕਈ ਹੋਰ ਪਾਰਟੀਆਂ ਦੇ ਨਾਲ ਜੁੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button