
ਅੰਬਾਲਾ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਕੈਥਲ ਜ਼ਿਲੇ ਦੇ ਪੁੰਡਰੀ ਪੁਲਿਸ ਸਟੇਸ਼ਨ ‘ਚ ਧੋਖਾਧੜੀ ਦੇ ਦੋਸ਼ੀ ਅਤੇ ਫਰਾਰ ਦੱਸੇ ਜਾ ਰਹੇ ਇਕ ਵਿਅਕਤੀ ਨੂੰ ਚਾਹ ਪਿਲਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੋ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਕਸੂਤਾ ਫਸਿਆ CM ਦਾ ਖ਼ਾਸ, ਵੱਡੀ ਕਾਰਵਾਈ, Akali Dal ਨੂੰ ਝਟਕਾ, ਵੱਡੇ ਲੀਡਰ ਦਾ ਅਸਤੀਫ਼ਾ | D5 Channel Punjabi
ਸ਼ਿਕਾਇਤਕਰਤਾ ਔਰਤ ਵੱਲੋਂ ਵੀਡੀਓ ਦਿਖਾਏ ਜਾਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ।69 ਸਾਲਾ ਮੰਤਰੀ ਆਪਣੇ ਗ੍ਰਹਿ ਹਲਕੇ ਅੰਬਾਲਾ ਵਿੱਚ ਹਰ ਸ਼ਨੀਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ “ਜਨਤਾ ਦਰਬਾਰ” ਦਾ ਆਯੋਜਨ ਕਰਦੇ ਹਨ। ਸ਼ਿਕਾਇਤਾਂ ਸੁਣਦੇ ਹੋਏ ਵਿਜ ਨੇ ਕੈਥਲ ਦੇ ਐਸ.ਪੀ. ਨੂੰ ਫੋਨ ਲੱਗਾਇਆ। ਵਿਜ ਨੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕਰਦਿਆਂ ਕਿਹਾ, “ਐਸਪੀ ਸਾਹਬ, ਥਾਣੇ ਵਿੱਚ ਮੁਲਜ਼ਮਾਂ ਨੂੰ ਚਾਹ ਪਿਲਾਈ ਜਾ ਰਹੀ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਮੁਲਜ਼ਮ ਨਹੀਂ ਲੱਭ ਰਹੇ। ਅਪਰਾਧੀ ਥਾਣੇ ਵਿੱਚ ਬੈਠੇ ਹਨ।” ਪੁਲਿਸ ਵਾਲਿਆਂ ਨੂੰ ਤੁਰੰਤ ਮੁਅੱਤਲ ਕਰਨ ਲਈ ਆਖਦਿਆਂ ਵਿਜ ਨੇ ਕੈਥਲ ਦੇ ਐਸਪੀ ਨੂੰ ਕਿਹਾ, “ਕੀ ਮੈਨੂੰ ਪੁਲਿਸ ਸਟੇਸ਼ਨ ਬੰਦ ਕਰ ਦੇਣਾ ਚਾਹੀਦਾ ਹੈ? ਐਸਪੀ ਸਾਹਿਬ, ਇਹ ਕਿਵੇਂ ਹੋ ਸਕਦਾ ਹੈ? ਕੀ ਗੁੰਡੇ ਰਾਜ ਕਰਨਗੇ? ਮੈਂ ਤੁਰੰਤ ਕਾਰਵਾਈ ਚਾਹੁੰਦਾ ਹਾਂ।”
Home Minister Anil Vij ਨੂੰ ਆਇਆ ਗੁੱਸਾ, ਫੋਨ ‘ਤੇ Suspend ਕੀਤੇ ਅਫ਼ਸਰ, ਕੁੜੀ ਦੀ ਸ਼ਿਕਾਇਤ ‘ਤੇ ਤੁਰੰਤ ਐਕਸ਼ਨ !
ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਮਹਿਲਾ ਸ਼ਿਕਾਇਤਕਰਤਾ ਨੇ ਮੰਤਰੀ ਨੂੰ ਦੱਸਿਆ ਕਿ ਪੁਲਿਸ 25 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਫੜ ਨਹੀਂ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਸ਼ਰੇਆਮ ਘੁੰਮ ਰਿਹਾ ਹੈ। ਕੁਝ ਘੰਟਿਆਂ ਬਾਅਦ ਪੁਲਿਸ ਦੇ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਨੇ ਗ੍ਰਹਿ ਮੰਤਰੀ ਨੂੰ ਦੋਸ਼ੀ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ। ਇੱਕ ਹੋਰ ਮਾਮਲੇ ਵਿੱਚ, ਮੰਤਰੀ ਨੇ ਐਂਬੂਲੈਂਸ ਡਰਾਈਵਰਾਂ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਪਾਣੀਪਤ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ।
ਬੰਦੇ ਨੇ ਸਿਰ ’ਚ ਹਰੀ ਕੀਤੀ ਕਣਕ, ਮਾਘੀ ਦੇ ਮੇਲੇ ’ਚ ਬਣਿਆ ਖਿੱਚ ਦਾ ਕੇਂਦਰ | D5 Channel Punjabi
ਪਾਣੀਪਤ ਤੋਂ ਆਏ ਐਂਬੂਲੈਂਸ ਡਰਾਈਵਰਾਂ ਨੇ ਵਿਜ ਨੂੰ ਸ਼ਿਕਾਇਤ ਦਿੱਤੀ ਕਿ ਸਿਟੀ ਸਟੇਸ਼ਨ ਇੰਚਾਰਜ ਬਲਰਾਜ ਵੱਲੋਂ ਉਨ੍ਹਾਂ ਨੂੰ ਪ੍ਰਤੀ ਐਂਬੂਲੈਂਸ 10,000 ਰੁਪਏ ਦੇਣ ਲਈ ਕਿਹਾ ਜਾ ਰਿਹਾ ਹੈ। ਵਿਜ ਨੇ ਫਿਰ ਪਾਣੀਪਤ ਦੇ ਐਸਪੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰਨ ਦਾ ਨਿਰਦੇਸ਼ ਦਿੱਤਾ। ਸ਼ਨੀਵਾਰ ਨੂੰ ਅੰਬਾਲਾ ਛਾਉਣੀ ਦੇ PWD ਰੈਸਟ ਹਾਊਸ ‘ਚ ਆਯੋਜਿਤ ਜਨਤਾ ਦਰਬਾਰ ‘ਚ ਸੂਬੇ ਭਰ ਤੋਂ 6000 ਤੋਂ ਵੱਧ ਸ਼ਿਕਾਇਤਕਰਤਾ ਪਹੁੰਚੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.