Breaking NewsInternationalTop News

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ(Hardeep Singh Nijjar) ਦਾ ਕੈਨੇਡਾ ਵਿਖੇ ਗੋਲੀਆ ਮਾਰ ਕੀਤਾ ਕਤਲ

Hardeep Singh Nijjar : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਵਿਖੇ ਸਰੀ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਗੋਲੀਬਾਰੀ ਦੋ ਅਨਜਾਨ ਵਿਅਕਤੀਆਂ ਵੱਲੋਂ ਕੀਤੀ ਗਈ ਹੈ। ਇਹ ਗੋਲੀਬਾਰੀ ਸਰੀ ਦੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿਚ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹਰਦੀਪ ਸਿੰਘ ਨਿੱਜਰ ((Hardeep Singh Nijjar) ਤੇ NIA ਵੱਲੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। NIA ਨੂੰ ਨਿੱਝਰ ਦੀ ਅਗਵਾਈ ‘ਚ ਚੱਲ ਰਹੀ ਖਾਲਿਸਤਾਨ ਟਾਈਗਰ ਫੋਰਸ ਦੁਆਰਾ ਜਲੰਧਰ ਵਿੱਚ ਇਕ ਹਿੰਦੂ ਪੁਜਾਰੀ ਨੂੰ ਮਾਰਨ ਲਈ ਰਚੀ ਗਈ ਸਾਜ਼ਿਸ਼ ‘ਚ ਉਸ ਦੀ ਤਲਾਸ਼ ਸੀ। ਉਸ ਦੇ ਖਿਲਾਫ਼ ਪਿਛਲੇ ਸਾਲਾਂ ਦੌਰਾਨ ਕਈ ਮਾਮਲੇ ਦਰਜ ਕੀਤੇ ਗਏ ਸੀ। ਸਾਲ 2018 ਵਿੱਚ ਜਸਟਿਨ ਟਰੂਡੋ ਜਦੋਂ ਭਾਰਤ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਸੌਂਪੀ ਗਈ ਸੀ, ਨਿੱਝਰ ਦਾ ਨਾਂ ਵੀ ਉਸ ਵਿੱਚ ਸੀ। ਸਤੰਬਰ 2020 ਵਿੱਚ ਨਿੱਝਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨਿਆ ਸੀ। ਭਾਰਤੀ ਏਜੰਸੀਆਂ ਕਈ ਮਾਮਲਿਆਂ ਵਿੱਚ ਪੰਜਾਬ ਛੱਡ ਕੇ ਕੈਨੇਡਾ ‘ਚ ਬੈਠੇ ਨਿੱਝਰ ਨੂੰ ਲੱਭ ਰਹੀਆਂ ਸਨ।

hardeep singh nijjar terrorist
hardeep singh nijjar terrorist

hardeep singh nijjar terrorist

ਕੌਣ ਹੈ ਹਰਦੀਪ ਸਿੰਘ ਨਿੱਝਰ (Hardeep Singh Nijjar)

ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੈਨੇਡਾ ਦੇ ਸਰੀ ਵਿੱਚ ਰਹਿ ਰਿਹਾ ਹੈ ਤੇ ਉਥੋਂ ਹੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਪੰਜਾਬ ਵਿੱਚ ਖਾਲਿਸਤਾਨ ਟੈਰਰ ਫੋਰਸ ਦਾ ਮਾਡਿਊਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਖਿਲਾਫ਼ ਕਈ ਮਾਮਲੇ ਦਰਜ ਹਨ। ਸਾਲ 2020 ਵਿੱਚ ਭਾਰਤ ਸਰਕਾਰ ਨੇ ਪੰਜਾਬ ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਖਾਲਿਸਤਾਨ ਪੱਖੀ ਸੰਗਠਨ ਦੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ ਸੀ। ਸਰਕਾਰ ਨੇ ਇਹ ਕਾਰਵਾਈ ਖਾਲਿਸਤਾਨ ਦੇ ਸਮਰਥਕਾਂ ‘ਤੇ ਅੱਤਵਾਦ ਵਿਰੋਧੀ ਐਕਟ ਤਹਿਤ ਕੀਤੀ ਹੈ। ਇਹ 9 ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਸਮੇਤ 5 ਹੋਰ ਦੇਸ਼ਾਂ ‘ਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਸ਼ਾਮਲ ਸੀ।

ਵੱਡਾ ਫੇਰਬਦਲ, ਇੱਕ ਬਿਆਨ ਨੇ ਪਲਟੀ ਬਾਜ਼ੀ, ਮਾਨ ਸਰਕਾਰ ਨਾਲ ਰਲੇ ਵਿਰੋਧੀ | D5 Channel Punjabi | Gurbani Telecast

ਹਰਦੀਪ ਸਿੰਘ ਨਿੱਝਰ ਦਾ ਨਾਂ 2010 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪਟਿਆਲਾ ਵਿੱਚ ਸੱਤਿਆ ਨਾਰਾਇਣ ਮੰਦਰ ਨੇੜੇ ਹੋਏ ਬੰਬ ਧਮਾਕੇ ‘ਚ ਉਸ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਸਾਲ 2016 ‘ਚ ਨਿੱਝਰ ਖਿਲਾਫ਼ ਲੁਧਿਆਣਾ ‘ਚ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦਾ ਮੈਂਬਰ ਨਿੱਝਰ ਭਾਰਤ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨਾਲ ਸਬੰਧਿਤ ਹੈ। ਨਿੱਝਰ ਪੰਜਾਬ ਵਿੱਚ ਇਕ ਟਾਰਗੈੱਟ ਮਰਡਰ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਉਸ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਇਕ ਨੈੱਟਵਰਕ ਵਿਕਸਿਤ ਕਰ ਵੱਖ-ਵੱਖ ਮਨੀ ਟ੍ਰਾਂਸਫਰ ਸਰਵਿਸ ਸਕੀਮ (ਐੱਮ.ਟੀ.ਐੱਸ.ਐੱਸ.) ਸੇਵਾਵਾਂ ਅਤੇ ਹਵਾਲਾ ਚੈਨਲਾਂ ਰਾਹੀਂ ਭਾਰਤ ‘ਚ ਪੈਸਾ ਭੇਜਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button