Harbhajan Singh ਦਾ CSK ਤੋਂ ਸਫ਼ਰ ਹੋਇਆ ਖ਼ਤਮ, ਅੱਜ ਜਾਰੀ ਹੋਵੇਗੀ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ

ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਲਈ ਸੀਐਸਕੇ ਤੋਂ ਸਾਬਕਾ ਭਾਰਤੀ ਟੀਮ ਦੇ ਪੂਰਵ ਗੇਂਦਬਾਜ਼ ਹਰਭਜਨ ਸਿੰਘ ਦਾ ਸਫ਼ਰ ਖ਼ਤਮ ਹੋ ਗਿਆ ਹੈ। ਇਸ ਦੀ ਜਾਣਕਾਰੀ ਹਰਭਜਨ ਸਿੰਘ ਦੇ ਆਪਣੇ ਆਪ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ , ਸੀਐਸਕੇ ਨਾਲ ਉਨ੍ਹਾਂ ਦਾ ਕਾਂਟਰੈਕਟ ਖ਼ਤਮ ਹੋ ਗਿਆ ਹੈ। ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਲਈ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਬੁੱਧਵਾਰ ਸ਼ਾਮ ਯਾਨੀ ਅੱਜ ਸ਼ਾਮ ਨੂੰ ਜਾਰੀ ਹੋਣੀ ਹੈ। ਸੀਐਸਕੇ ਨਾਲ ਸਫ਼ਰ ਖ਼ਤਮ ਹੋਣ ਤੋਂ ਬਾਅਦ ਹਰਭਜਨ ਸਿੰਘ ਨੇ CSK ਦੇ ਮੈਨੇਜਮੇਂਟ ਨੂੰ ਧੰਨਵਾਦ ਕਿਹਾ ਹੈ। ਸਟਾਰ ਸਪਿਨਰ ਨੇ ਕਿਹਾ, ਸੀਐਸਕੇ ਤੋਂ ਮੇਰਾ ਸਫ਼ਰ ਖ਼ਤਮ ਹੋ ਗਿਆ ਹੈ।
ਕਿਸਾਨਾਂ ਲਈ ਖੁਸ਼ਖਬਰੀ,ਹੱਕ ‘ਚ ਵੱਡਾ ਫੈਸਲਾ,ਸੁਪਰੀਮ ਕੋਰਟ ਦਾ ਕੇਂਦਰ ਨੂੰ ਵਡਾ ਝਟਕਾ?
ਮੇਰੀਆਂ ਸੀਐਸਕੇ ਟੀਮ ਨਾਲ ਬਹੁਤ ਯਾਦਾਂ ਹਨ ਜੋ ਆਉਣ ਵਾਲੇ ਸਾਲਾਂ ‘ਚ ਮੇਰਾ ਨਾਲ ਰਹਿਣਗੀਆਂ। ਸੀਐਸਕੇ ਦੇ ਮੈਨੇਜਮੇਂਟ ਨੇ ਹਮੇਸ਼ਾ ਮੇਰਾ ਨਾਲ ਦਿੱਤਾ ਅਤੇ ਮੈਂ ਉਨ੍ਹਾਂ ਦਾ ਧੰਨਵਾਦੀ ਰਹਾਂਗਾ। ਧਿਆਨ ਯੋਗ ਹੈ ਕਿ ਸੀਐਸਕੇ ਦੇ ਨਾਲ ਹਰਭਜਨ ਸਿੰਘ ਸਾਲ 2018 ‘ਚ ਜੁੜੇ ਸਨ। 2018 ‘ਚ ਸੀਐਸਕੇ ਦੀ ਟੀਮ ਤੀਜੀ ਵਾਰ ਜੇਤੂ ਬਣਨ ‘ਚ ਕਾਮਯਾਬ ਹੋਈ ਸੀ। ਹਰਭਜਨ 2019 ‘ਚ ਵੀ ਸੀਐਸਕੇ ਲਈ ਖੇਡਦੇ ਹੋਏ ਨਜ਼ਰ ਆਏ ਪਰ 2020 ਦੇ ਸੀਜ਼ਨ ਤੋਂ ਪਹਿਲਾਂ ਹੀ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਆਪ ਨੂੰ ਆਈਪੀਐਲ ਤੋਂ ਦੂਰ ਕਰ ਲਿਆ ਸੀ।
As my contract comes to an end with @ChennaiIPL, playing for this team was a great experience..beautiful memories made &some great friends which I will remember fondly for years to come..Thank you @ChennaiIPL, management, staff and fans for a wonderful 2years.. All the best..🙏
— Harbhajan Turbanator (@harbhajan_singh) January 20, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.