ਹੈਂਡਗੰਨਜ਼ ਅਤੇ ਅਸਾਲਟ ਹਥਿਆਰਾਂ ਤੇ ਪਾਬੰਦੀ ਲਗਾਏਗੀ ਕੈਨੇਡੀਅਨ ਸਰਕਾਰ
ਮਾਂਟਰੀਅਲ : ਇਕੋਲ ਪਾਲੀਟੈਕਨਿਕ ਕਤਲੇਆਮ ਦੀ ਬਰਸੀ ਮੌਕੇ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਨੇ ਹੈਂਡਗੰਨਜ਼ ਤੇ ਪਬੰਦੀ ਲਾਉਣ ਦੀ ਗੱਲ ਕਹੀ ਹੈ। ਇਥੇ ਮਾਂਟਰੀਅਮ ਦੇ ਰੇਡੀਓ 98.5 ਐਫ.ਐਮ ਤੇ ਗੱਲ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਹੈਡਗੰਨਜ਼ ਤੇ ਪੂਰਨ ਪਬੰਦੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਨੇਡਾ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਯੋਗ ਨਹੀਂ ਹਨ। ਸਰਕਾਰ ਜਲਦ ਹੀ ਇਸ ਤਰ੍ਹਾਂ ਦੇ ਅਪਰਾਧੀ ਲੋਕਾਂ ਦੀ ਹੈਂਡਗੰਨਜ਼ ਤੱਕ ਪਹੁੰਚ ਨੂੰ ਸੀਮਤ ਕਰਨ ਜਾ ਰਹੀ ਹੈ।
Read Also ਕੈਨੇਡੀਅਨ ਅੰਬੈਸੀ ਦਾ ਫੋਨ ਹੋਇਆ ਹੈਕ, ਕਰੋੜਾਂ ਦੀ ਠੱਗੀ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕਿ ਅਪਰਾਧਕ ਮਾਨਸਕਿਤਾ ਵਾਲੇ ਲੋਕਾਂ ਦੀ ਹੈਂਡਗੰਨਜ਼ ਅਤੇ ਇਸ ਤਰ੍ਹਾਂ ਦੇ ਅਸਾਲਟ ਹਥਿਆਰਾਂ ਤੱਕ ਸਹਿਜ ਪਹੁੰਚ ਨੂੰ ਖਤਮ ਕਰਨਾ ਹੈ ਤਾਂ ਜੋ ਇਕੋਲ ਪੋਲੀਟੈਕਨਿਕ ਵਰਗੇ ਕਾਂਡ ਨਾ ਹੋ ਸਕਣ। ਪ੍ਰਧਾਨ ਮੰਤਰੀ ਟਰੂਡੋ ਇਥੇ ਇਕੋਲ ਪੋਲੀਟੈਕਨਿਕ ਕਾਲਜ ਵਿੱਚ ਸੰਨ 1989 ਵਿੱਚ ਹੋਏ ਕਤਲੇਆਮ ਦੀ ਬਰਸੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹਨ ਅਤੇ ਉਹ ਪ੍ਰੀਮੀਅਰ ਫਰੈਂਕੌਇਸ ਲੀਗਲਾਟ ਅਤੇ ਦੇਸ਼ ਦੇ ਹੋਰ ਚੋਟੀ ਦੇ ਆਗੂਆਂ ਨਾਲ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਕਤਲੇਆਮ ਵਿੱਚ 14 ਵਿਦਿਆਰਥਣਾਂ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.