Breaking NewsD5 specialNewsPunjab

ਦਰਬਾਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਕਰਨ ‘ਤੇ ਐਮਾਜ਼ੋਨ ਨੇ ਮੰਗੀ ਮੁਆਫ਼ੀ

Golden Temple photo on Amazon-listed toilet seat ਅੰਮ੍ਰਿਤਸਰ : ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਸਵੀਰ ਲੱਗੇ ਟਾਇਲਟ ਕਵਰ ਅਤੇ ਪੈਰ ਪੂੰਝਣ ਵਾਲੇ ਮੈਟ ਵੇਚ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਦੋਸ਼ ਝੱਲ ਰਹੀ ਆਨਲਾਈਨ ਖਰੀਦਾਰੀ ਵਾਲੀ ਵਿਸ਼ਵ ਪ੍ਰਸਿੱਧ ਵੈਬਸਾਈਟ ਐਮਾਜ਼ੋਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ਤੋਂ ਬਾਅਦ ਸਿੱਖ ਸੰਗਤ ਤੋਂ ਇਹ ਕਹਿੰਦਿਆਂ ਆਪਣੇ ਕੀਤੇ ਲਈ ਡੂੰਘਾ ਪਛਤਾਵਾ ਤਾਂ ਕੀਤਾ ਹੈ ਪਰ ਨਾਲ ਹੀ ਇਹ ਸਫਾਈ ਦਿੱਤੀ ਹੈ ਕਿ ਦਰਬਾਰ ਸਾਹਿਬ ਦੀ ਤਸਵੀਰ ਲੱਗੀਆਂ ਟਾਇਲਟ ਸੀਟਾਂ ਅਤੇ ਪੈਰ ਪੂੰਝਣ ਵਾਲੇ ਮੈਟ ਅਤੇ ਹੋਰ ਉਤਪਾਦ ਵਾਲੀਆਂ ਤਸਵੀਰਾਂ ਵੈਬਸਾਈਟ ਤੇ ਉਨ੍ਹਾਂ ਨੇ ਆਪ ਨਹੀਂ ਬਲਕਿ ਅਮਰੀਕਾ ਅਤੇ ਕੈਨੇਡਾ ਵਿੱਚੋਂ ਕਿਸੇ ਤੀਜੀ ਧਿਰ ਨੇ ਪਾਈਆਂ ਹਨ। ਐਮਾਜ਼ੋਨ ਵਲੋਂ ਦਿੱਤੇ ਗਏ ਉੱਤਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਤਸੱਲੀ ਪ੍ਰਗਟਾਈ ਹੈ।

Read Also Harmandir Sahib | Amazon ਬਾਥਰੂਮ ‘ਚ ਤਸਵੀਰ ਦਾ ਪੂਰਾ ਸੱਚ ਸੁਣ ਕੇ ਹੋਸ਼ ਉੱਡ ਜਾਣਗੇ

ਦੱਸ ਦੇਈਏ ਕਿ ਐਮਾਜ਼ੋਨ ਕੰਪਨੀ ਦੇ ਪਬਲਿਕ ਪਾਲਿਸੀ ਡਾਇਰੈਕਟਰ ਅਵਿਨਾਸ਼ ਰਾਮਾਚੰਦਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸਕੱਤਰ ਰੂਪ ਸਿੰਘ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਕਿਹਾ ਹੈ ਕਿ ਅਮਰੀਕਾ, ਕੈਨੇਡਾ ਵਿੱਚੋਂ ਆਪਣਾ ਅਣਉਚਿਤ ਤੇ ਅਪਮਾਨਜਨਕ ਪ੍ਰੋਡਕਟ ਵੇਚਣ ਦੀ ਕੋਸ਼ਿਸ਼ ਕਰਦੇ ਹੋਏ ਕਿਸੇ ਤੀਜੀ ਧਿਰ ਵਲੋਂ ਸਾਡੀ ਵੈਬਸਾਈਟ ਤੇ ਪਾਈਆਂ ਗਈਆਂ ਤਸਵੀਰਾਂ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ਤੇ ਡੂੰਘਾ ਪਛਤਾਵਾ ਪ੍ਰਗਟ ਕਰਦੇ ਹਾਂ। ਕੰਪਨੀ ਅਨੁਸਾਰ ਤੀਜੀ ਧਿਰ ਦੀ ਕੀਤੀ ਗਈ ਗਲਤੀ ਲਈ ਵੀ ਉਨ੍ਹਾਂ ਨੂੰ ਡੂੰਘਾ ਪਛਤਾਵਾ ਹੈ। ਈਮੇਲ ਅਨੁਸਾਰ ਐਮਾਜ਼ੋਨ ਨੇ ਵਿੱਚ ਖਾਸ ਤੌਰ ਤੇ ਲਿਖਿਆ ਹੈ ਕਿ ਐਮਾਜ਼ੋਨ ਸਾਰੇ ਧਰਮਾਂ ਦੀਆਂ ਧਾਰਮਿਕ ਕਦਰਾਂ-ਕੀਮਤਾਂ ਨੂੰ ਇਕਸਾਰ ਬਣਾਉਣ ਅਤੇ ਵਿਸ਼ਵ ਵਿਆਪੀ ਭਾਈਚਾਰੇ ਦੀਆਂ ਪਰੰਪਰਾਵਾਂ ਤੇ ਭਾਵਨਾਵਾਂ ਦੀ ਕਦਰ ਕਰਨ ਲਈ ਵਚਨਬੱਧ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਿੱਖ ਭਾਈਚਾਰੇ ਦੇ ਇਤਰਾਜ਼ ਤੋਂ ਬਾਅਦ ਉਕਤ ਵਿਵਾਦਿਤ ਪ੍ਰੋਡਕਟ ਵੈਬਸਾਈਟ ਤੋਂ ਹਟਾ ਦਿੱਤੇ ਗਏ ਹਨ।

ਐਮਾਜ਼ੋਨ ਕੰਪਨੀ ਵਲੋਂ ਭੇਜੀ ਗਈ ਇਸ ਈਮੇਲ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੰਪਨੀ ਅਧਿਕਾਰੀ ਅਵਿਨਾਸ਼ ਰਾਮਾਚੰਦਰਾ ਨੇ ਉਨ੍ਹਾਂ ਨਾਲ ਇਸ ਮਸਲੇ ਤੇ ਤਿੰਨ ਵਾਰ ਟੈਲੀਫੋਨ ਤੇ ਗੱਲ ਕੀਤੀ ਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਿਸ ਤੀਜੀ ਧਿਰ ਨੇ ਆਪਣਾ ਪ੍ਰੋਡਕਟ ਵੇਚਣ ਲਈ ਇਹ ਤਸਵੀਰਾਂ ਵੈਬਸਾਈਟ ਤੇ ਪਾਈਆਂ ਸਨ, ਕੰਪਨੀ ਨੇ ਉਸਨੂੰ ਆਪਣੀ ਵੈਬਸਾਈਟ ਤੇ ਭਵਿੱਖ ਵਿੱਚ ਆਪਣਾ ਕੋਈ ਵੀ ਉਤਪਾਦ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਅੱਗੇ ਤੋਂ ਕੋਈ ਹੋਰ ਤੀਜੀ ਧਿਰ ਵੀ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button