French Open : ਰਾਫੇਲ ਨਡਾਲ ਨੇ ਜਿੱਤਿਆ 300ਵਾਂ ਗ੍ਰੈਂਡ ਸਲੈਮ ਮੁਕਾਬਲਾ

ਪੈਰਿਸ : ਟੈਨਿਸ ਦਿੱਗਜ ਰਾਫੇਲ ਨਡਾਲ (Rafael Nadal) ਦਾ ਜਾਦੂ ਵੀਰਵਾਰ ਨੂੰ French Open 2022 ਦੇ ਦੌਰਾਨ ਦੇਖਣ ਨੂੰ ਮਿਲਿਆ। ਰਾਫੇਲ ਨਡਾਲ ਨੇ 300ਵਾਂ ਗ੍ਰੈਂਡ ਸਲੈਮ ਮੁਕਾਬਲਾ ਜਿੱਤਦੇ ਹੋਏ ਫ੍ਰੈਂਚ ਓਪਨ ਦੇ ਤੀਜੇ ਰਾਊਂਡ ‘ਚ ਪ੍ਰਵੇਸ਼ ਕਰ ਲਿਆ। ਸਪੇਨ ਦੇ ਟੈਨਿਸ ਸਟਾਰ ਨਡਾਲ ਨੇ ਕੋਰਟ ਫਿਲਿਪ ਚੈਟਰੀਅਰ ‘ਚ ਹੋਏ ਮੁਕਾਬਲੇ ‘ਚ ਫ੍ਰਾਂਸ ਦੇ ਕੁਰੇਂਟਿਨ ਮੁਟੇਟ ਨੂੰ ਲਗਾਤਾਰ ਸੈੱਟਾਂ ਚ 6 – 3, 6 – 1,6 – 4 ਨਾਲ ਹਰਾਇਆ।
Sukhbir Badal ਛੱਡੂ Akali Dal? Bhagwant Mann ਨੂੰ ਖਾਲੀ ਕਰਨੀ ਪਊ ਕੋਠੀ | D5 Channel Punjabi
ਰਿਕਾਰਡ 21 ਵਾਰ ਗ੍ਰੈਂਡ ਸਲੈਮ ਦਾ ਖ਼ਿਤਾਬ ਆਪਣੇ ਨਾਂ ਕਰਨ ਵਾਲੇ ਨਡਾਲ 300 ਗ੍ਰੈਂਡ ਸਲੈਮ ਮੁਕਾਬਲੇ ਜਿੱਤਣ ਵਾਲੇ ਤੀਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਰੋਜਰ ਫੈਡਰਰ 369 ਤੇ ਨੋਵਾਕ ਜੋਕੋਵਿਚ 324 ਗ੍ਰੈਂਡ ਸਲੈਮ ਮੁਕਾਬਲੇ ਜਿੱਤ ਚੁੱਕੇ ਹਨ। ਨਡਾਲ ਨੇ ਕਿਹਾ, ਪਿਛਲੇ ਦੋ ਮਹੀਨੇ ਮੇਰੇ ਲਈ ਆਸਾਨ ਨਹੀਂ ਸਨ। ਸੀਜ਼ਨ ਦੀ ਸ਼ੁਰੂਆਤ ਬਿਹਤਰੀਨ, ਨਾ ਭੁੱਲਣਯੋਗ ਤੇ ਬੇਹੱਦ ਭਾਵਪੂਰਨ ਰਹੀ ਹੈ।
Kartarpur Sahib New Guidelines : ਸਿੱਖ ਜਥਿਆਂ ਨਾਲ ਜੁੜੀ ਵੱਡੀ ਖ਼ਬਰ! ਗ੍ਰਹਿ ਮੰਤਰਾਲੇ ਨੇ ਕੀਤੀ ਐਡਵਾਈਜ਼ਰੀ ਜਾਰੀ
ਉਨ੍ਹਾਂ ਕਿਹਾ, ਇੰਡੀਅਨ ਵੇਲਸ ਦੇ ਬਾਅਦ ਮੇਰੀਆਂ ਪਸਲੀਆਂ ‘ਚ ਕੁਝ ਸਮੱਸਿਆਵਾਂ ਹੋਣ ਕਾਰਨ ਮੈਨੂੰ ਕੋਰਟ ਤੋਂ ਦੂਰ ਰਹਿਣਾ ਪਿਆ ਸੀ, ਇਸ ਲਈ ਮੈਂ ਦਿਨ – ਬ – ਦਿਨ ਕੋਸ਼ਿਸ਼ ਕਰ ਰਿਹਾ ਹਾਂ ਤੇ ਇਸ ਨਾਲ ਮੁਕਾਬਲੇ ਜਿੱਤਣ ‘ਚ ਬਹੁਤ ਮਦਦ ਮਿਲਦੀ ਹੈ। ਅੱਜ ਰਾਤ ਦੀ ਤਰ੍ਹਾਂ ਮੁਕਾਬਲੇ ਜਿੱਤਣਾ ਬਹੁਤ ਮਹੱਤਵਪੂਰਨ ਹਾਂ। ਇਹ ਮੈਨੂੰ ਕੱਲ੍ਹ ਮੁੜ ਅਭਿਆਸ ਕਰਨ ਤੇ ਕੱਲ੍ਹ ਤੋਂ ਬਾਅਦ ਇਕ ਹੋਰ ਮੁਕਾਬਲਾ ਖੇਡਣ ਦਾ ਮੌਕਾ ਦਿੰਦਾ ਹੈ। ਮੈਂ ਅਜੇ ਸਿਰਫ਼ ਇਸ ਗੱਲ ਤੋਂ ਖ਼ੁਸ਼ ਹਾਂ ਕਿ ਮੈਂ ਰੋਲਾਂ ਗੈਰੋ ‘ਚ ਹਾਂ, ਜੋ ਇਸ ਸਾਲ ਲਈ ਸਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.