PunjabPunjabTop News

ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਹੋਏ ਪੇਸ਼

ਅੰਮ੍ਰਿਤਸਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਅਤੇ ਵਿੱਤ ਮੰਤਰੀ ਰਹਿ ਚੁੱਕੇ ਮਨਪ੍ਰੀਤ ਸਿੰਘ ਬਾਦਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਏ ਹਨ। ਜਥੇਦਾਰ ਨੂੰ ਦਿੱਤੇ ਆਪਣੇ ਸਪਸ਼ਟੀਕਰਨ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਵਜ਼ੀਰ ਰਹੇ ਹਨ। ਇਸ ਮੌਕੇ ਹੋਈਆਂ ਘਟਨਾਵਾਂ ‘ਤੇ ਆਪਣਾ ਸਪਸ਼ਟੀਕਰਨ ਲਿਖਿਆ ਹੈ।

ਕਿਸਾਨਾਂ ਦੀ ਮੁੱਖ ਮੰਤਰੀ ਮੀਟਿੰਗ ਦੌਰਾਨ ਦਿੱਤੇ ਭਰੋਸੇ ਤੇ ਬਣੀ ਸਹਿਮਤੀ, ਦੋ ਵਜੇ ਧਰਨਾ ਸਮਾਪਤ ਕਰਨ ਦਾ ਐਲਾਨ

ਇਸ ਮੌਕੇ ‘ਤੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਮਾਤਮਾ ਤੋਂ ਬਾਅਦ ਸਿੱਖ ਲਈ ਅਕਾਲ ਤਖ਼ਤ ਦਾ ਸਾਹਿਬ ਦਾ ਸਭ ਤੋਂ ਵੱਧ ਮਹੱਤਵ ਹੈ ਇੱਥੋਂ ਜੋ ਵੀ ਹੁਕਮ ਉਹਨਾਂ ਨੂੰ ਸੁਣਾਇਆ ਜਾਵੇਗਾ ਉਹ ਉਹਨਾਂ ਦੇ ਸਿਰ ਮੱਥੇ ਹੋਵੇਗਾ। ਨਾਲ ਹੀ ਦੱਸ ਦੇਈਏ ਕਿ ਮਨਪ੍ਰੀਤ ਬਾਦਲ ਨੇ ਵੀ ਪੇਸ਼ ਹੋ ਕੇ ਆਪਣਾ ਪੱਤਰ ਸੌਂਪਿਆ ਹੈ।

ਪੰਜਾਬ ਸਰਕਾਰ ਨੇ 12 ਆਈਪੀਐਸ ਨੂੰ ਦਿੱਤੀ ਤਰੱਕੀ

ਬੀਤੇ ਦਿਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਦੱਸ ਦੇਈਏ ਕਿ ਬੀਤੀ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button