Opinion

ਇਮਾਨਦਾਰ ਦਰਵੇਸ਼ ਸਿਆਸਤਦਾਨ ਜਗਦੇਵ ਸਿੰਘ ਖੁਡੀਆਂ ਨਾਲ ਪਹਿਲੀ ਤੇ ਆਖ਼ਰੀ ਮੁਲਾਕਾਤ

ਬਰੈਂਪਟਨ, ਕੈਨੇਡਾ

ਪੰਜਾਬ ਮੰਡੀਬੋਰਡ ਦੇ ਕਿਸੇ ਸਮੇਂ ਚੇਅਰਮੈਨ ਰਹਿ ਚੁੱਕੇ ਸ. ਜਗਦੇਵ ਸਿੰਘ ਖੁਡੀਆਂ ਬਹੁਤ ਹੀ ਇਮਾਨਦਾਰ ਇਨਸਾਨ ਤੇ ਹਰੇਕ ਦੀ ਮਦਦ ਕਰਨ ਵਾਲੇ ਇਨਸਾਨ ਸਨ। ਉਹ ਮੌਜੂਦਾ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਪਿਤਾ ਜੀ ਸਨ ਜੋ ਕਿ ਅੱਜਕੱਲ੍ਹ ਬਠਿੰਡਾ ਪਾਰਲੀਮੈਂਟ ਹਲਕੇ ਤੋਂ ਪਾਰਲਮੈਂਟ ਮੈਂਬਰ ਦੀ ਚੋਣ ਲੜ ਰਹੇ ਹਨ। ਮੈ ਜਗਦੇਵ ਸਿੰਘ ਖੁਡੀਆਂ ਨੂੰ ਪਹਿਲੀ ਵਾਰ 1990 ਵਿਚ ਮਿਲਿਆ ਜਦੋਂ ਉਹ ਫ਼ਰੀਦਕੋਟ ਤੋਂ ਐੱਮ.ਪੀ. ਦੀ ਚੋਣ ਲਈ ਖੜੇ ਹੋਏ ਸਨ। ਦਰਅਸਲ, ਮੈਂ ਉਸ ਸਮੇਂ ਇੱਕ ਟੈਕਸੀ ਪਾਈ ਹੋਈ ਸੀ ਅਤੇ ਮੇਰੀ ਟੈਕਸੀ ਚੋਣਾਂ ਸਮੇਂ ਉਨ੍ਹਾਂ ਦੇ ਨਾਲ ਲੱਗੀ ਹੋਈ ਸੀ। ਡਰਾਈਵਰ ਟੈਕਸੀ ਲੈ ਕੇ ਰੋਜ਼ ਉਨ੍ਹਾਂ ਦੇ ਨਾਲ ਚੋਣ-ਪ੍ਰਚਾਰ ਲਈ ਜਾਂਦਾ ਸੀ। ਇੱਕ ਦਿਨ ਮੋਗੇ ਦੇ ਨਾਲ ਲੱਗਦੇ ਪਿੰਡ ਪੰਜ ਗਰਾਈਂ ਜਿੱਥੇ ਟੈਕਸੀ ਡਰਾਈਵਰ ਰਾਤ ਠਹਿਰਦਾ ਸੀ, ਮੈਂ ਉਸ ਨੂੰ ਮਿਲਣ ਗਿਆ। ਉਸ ਪਿੰਡ ਵਿੱਚ ਹੀ ਚੋਣ-ਪ੍ਰਚਾਰ ਕਰਨ ਵਾਲੇ ਵਰਕਰਾਂ ਦੇ ਲੰਗਰ ਦਾ ਬੰਦੋਬਸਤ ਸੀ। ਮੈਂ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ। ਲੰਗਰ ਵਿੱਚ ਕੇਵਲ ਦਾਲ਼-ਫੁਲਕਾ ਹੀ ਸੀ। ਚੋਣਾਂ ਦੇ ਦਿਨੀਂ ਸਿਆਸੀ ਪਾਰਟੀਆਂ ਦੇ ਆਮ ਉਮੀਦਵਾਰਾਂ ਵਾਂਗ ਇਸ ਲੰਗਰ ਵਿੱਚ ਕੋਈ ‘ਉਚੇਚ’ ਨਹੀਂ ਸੀ ਕੀਤੀ ਗਈ, ਵਰਨਾ ਇਨ੍ਹਾਂ ਦਿਨਾਂ ਵਿੱਚ ਤਾਂ ਉਮੀਦਵਾਰਾਂ ਵੱਲੋਂ ਚੋਣ-ਪ੍ਰਚਾਰ ਕਰਨ ਵਾਲੇ ਵਾਲੰਟੀਅਰਾਂ ਤੇ ਪੱਕੇ ਸਮੱਰਥਕਾਂ ਲਈ ‘ਮੀਟ-ਮੁਰਗੇ’ ਤੇ ਉਨ੍ਹਾਂ ਦੀ ਥਕਾਵਟ ਲਾਹੁਣ ਲਈ ‘ਦਾਰੂ’ ਵਗ਼ੈਰਾ ਦਾ ਵੀ ਖ਼ਾਸ ਇੰਤਜ਼ਾਮ ਕੀਤਾ ਜਾਂਦਾ ਹੈ।

ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਸੀਰੀਜ਼ ‘ਪੰਚਾਇਤ 3’ ਅੱਜ ਪ੍ਰਾਈਮ ‘ਤੇ ਸਟ੍ਰੀਮ

ਲੰਗਰ ਛਕ ਕੇ ਮੈਂ ਸੜਕ ਦੇ ਕੰਢੇ ਖੜਾ ਸੀ। ਏਨੇ ਨੂੰ ਬਾਘਾ ਪੁਰਾਣਾ ਵੱਲੋਂ ਜਗਦੇਵ ਸਿੰਘ ਖੁਡੀਆਂ ਹੁਰੀਂ ਵੀ ਆ ਗਏ। ਇਹ ਚੋਣ-ਪ੍ਰਚਾਰ ਦਾ ਆਖ਼ਰੀ ਦਿਨ ਸੀ। ਉਹ ਗੱਡੀ ਵਿੱਚੋਂ ਉੱਤਰੇ ਅਤੇ ਮੇਰੇ ਵੱਲ ਆਏ। ਉਨ੍ਹਾਂ ਕੋਲ ਮੇਰੇ ਵਾਲੀ ਇੱਕ ਹੀ ਗੱਡੀ (ਟੈਕਸੀ) ਸੀ ਅਤੇ ਸਕਿਉਰਿਟੀ ਵਾਲਾ ਕੋਈ ਵੀ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਸੀ। ਮੇਰੇ ਵੱਲ ਨੂੰ ਆਏ ਤਾਂ ਮੈਂ ਫ਼ਤਿਹ ਬੁਲਾ ਕੇ ਮੇਰੇ ਮੂੰਹੋਂ ਅਚਾਨਕ ਨਿਕਲਿਆ, “ਖੁਡੀਆ ਸਾਹਿਬ, ਤੁਸੀਂ ਜਿੱਤ ਗਏ।“  “ਉਹ ਕਿਵੇਂ?”, ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ।“  “ਬੱਸ ਮੈਂ ਕਹਿਤਾ ਨਾ, ਤੁਸੀਂ ਜਿੱਤ ਗਏ। ਜਦੋਂ ਤੁਹਾਡੇ ਵਰਗਾ ਦਰਵੇਸ਼ ਸਿਆਸਤ ਇਸ ਤਰ੍ਹਾਂ ਬੇਖ਼ੌਫ਼ ਤੇ ਨਿਡਰ ਹੋ ਕੇ ਚੋਣ-ਪ੍ਰਚਾਰ ਕਰਦਾ ਹੈ ਤਾਂ ਫਿਰ ਲੋਕ ਉਸ ਦਾ ਪਿੱਛਾ ਪੂਰਦੇ ਨੇ ਅਤੇ ਉਸ ਨੂੰ ਵੋਟਾਂ ਵੀ ਪਾਉਂਦੇ ਨੇ।“  ਓਹੀ ਗੱਲ ਹੋਈ। ਤਿੰਨ ਦਿਨਾਂ ਬਾਅਦ ਵੋਟਾਂ ਦੀ ਗਿਣਤੀ ਹੋਈ। ਜਦ ਨਤੀਜਾ ਆਇਆ ਤਾਂ ਇਸ ਵਿੱਚ ਜਗਦੇਵ ਸਿੰਘ ਖੁਡੀਆਂ ਹੁਰੀਂ ਜੇਤੂ ਕਰਾਰ ਦਿੱਤੇ ਗਏ ਸਨ। ਮੈਨੂੰ ਕੀ ਪਤਾ ਸੀ ਕਿ ਪੰਜ ਗਰਾਈਂ ਵਿੱਚ ਜਗਦੇਵ ਸਿੰਘ ਖੁਡੀਆਂ ਨਾਲ ਮੇਰੀ ਇਹ ਪਹਿਲੀ ਤੇ ਆਖ਼ਰੀ ਮੁਲਾਕਾਤ ਹੋਵੇਗੀ। 3 ਜਨਵਰੀ 1990 ਨੂੰ ਅਚਾਨਕ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ। ਸੁਣ ਕੇ ਮਨ ਬੜਾ ਦੁਖੀ ਹੋਇਆ। ਉਨ੍ਹਾਂ ਦਾ ਮਿਰਤਕ ਸਰੀਰ ਬੜੀ ਭੇਦ ਭਰੀ ਹਾਲਤ ਵਿੱਚ ਪਿੰਡ ਦੇ ਨਾਲ ਲੱਗਦੀ ਨਹਿਰ ਵਿੱਚੋਂ ਮਿਲਿਆ।

ਮਿਜ਼ੋਰਮ ਚ ਖਦਾਨ ਖਿਸਕਣ ਕਾਰਨ 13 ਮੌਤਾਂ, 16 ਲਾਪਤਾ

ਭੋਗ ‘ਤੇ ਮੈਂ ਵੀ ਮੋਗੇ ਤੋਂ ਆਪਣੇ ਸਾਥੀਆਂ ਦੇ ਨਾਲ ਇੱਕ ਟਰੱਕ ‘ਤੇ ਉਨ੍ਹਾਂ ਦੇ ਪਿੰਡ ਪਹੁੰਚੇ। ਪੂਰੇ ਪੰਜਾਬ ਤੋਂ ਉਸ ਦਿਨ ਕੋਈ ਪੰਜ ਸੌ ਟਰੱਕਾਂ ‘ਤੇ ਲੋਕ ਉਨ੍ਹਾਂ ਦੇਭੋਗ ਅਤੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਪਿੰਡ ਪਹੁੰਚੇ ਹੋਏ ਸਨ। ਕਿਸੇ ਵੀ ਕਿਸਾਨ ਨੇ ਟਰੱਕਾਂ ਵਾਲਿਆਂ ਨੂੰ ਇਹ ਨਹੀਂ ਕਿਹਾ ਕਿ ਮੇਰੇ ਖੇਤ ਵਿੱਚ ਟਰੱਕ ਕਿਉਂ ਖਲ੍ਹਾਰੇ ਹਨ।ਮੇਰੀ ਫਸਲ ਖ਼ਰਾਬ ਹੋ ਰਹੀ ਹੈ। ਭੋਗ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਸ. ਜਗਦੇਵ ਸਿੰਘ ਖੁਡੀਆਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਸਨ ਕਿ ਉਸ ਸਮੇਂ ਕਿਸੇ ਸੱਜਣ ਨੇ ਸਟੇਜ-ਸੈੱਕਟਰੀ ਦੇ ਕੰਨ ਵਿੱਚ ਹੌਲ਼ੀ ਜਿਹੀ ਦੱਸਿਆ ਕਿ ਐੱਸ.ਐੱਸ.ਪੀ. ਗੋਬਿੰਦ ਰਾਮ ਜਲੰਧਰ ਵਿੱਚ ਆਪਣੇ ਦਫ਼ਤਰ ਵਿੱਚ ਹੋਏ ਬੰਬ ਧਮਾਕੇ ਵਿੱਚ ਮਰ ਗਿਆ ਹੈ। ਮੈਂ ਉਸ ਸਮੇਂ ਸਟੇਜ ਦੇ ਪਿੱਛੇ ਖੜਾ ਸੀ। ਸਟੇਜ-ਸੈੱਕਟਰੀ ਨੇ ਜਦੋਂ ਇਹ ਅਨਾਊਂਸਮੈਂਟ ਮਾਈਕ ‘ਤੇ ਕੀਤੀ ਤਾਂ ਸਾਰਾ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਮੇਰੇ ਅੱਖੀਂ ਵੇਖਣ ਦੀ ਗੱਲ ਹੈ ਅਤੇ ਇਸ ਵਿਚ ਜ਼ਰਾ ਮਾਸਾ ਵੀ ਵਾਧ-ਘਾਟ ਨਹੀਂ ਹੈ।

ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਵਾਇਰਲ ਹੋਣ ਕੌਮੀ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

ਸ਼ਰਧਾਂਜਲੀ ਸਮਾਗ਼ਮ ਤੋਂ ਬਾਅਦ ਮੇਰੇ ਨਾਲ ਜਾਣ ਵਾਲੇ ਸਾਥੀ ਕਹਿਣ ਲੱਗੇ, “ਚਲੋ, ਖੁਡੀਆਂ ਸਾਹਿਬ ਦਾ ਘਰ ਹੀ ਵੇਖ ਚੱਲੀਏ।“ ਸਾਰਿਆਂ ਦੀ ਇਸ ਦੇ ਲਈ ਸਹਿਮਤੀ ਬਣ ਗਈ ਅਤੇ ਅਸੀਂਉਨ੍ਹਾਂ ਦੇ ਘਰ ਵੱਲ ਚੱਲ ਪਏ।ਘਰ ਕੀ ਸੀ, ਬੱਸ ਦੋ ਕਮਰੇ ਹੀ ਸਨ ਅਤੇ ਇਨ੍ਹਾਂ ਵਿੱਚੋਂ ਵੀ ਪਿਛਲਾ ਕਮਰਾ ਜਮ੍ਹਾਂ ਹੀ ਕੱਚਾ ਸੀ। ਗਲ਼ੀ ਵਾਲੇ ਪਾਸੇ ਦੀ ਕੰਧ ਪੱਕੀ ਸੀ ਪਰ ਉਹ ਵੀ ਟੀਪ-ਪਲੱਸਤਰ ਤੋਂ ਬਿਨਾਂ ਹੀ ਖੜੀ ਸੀ। ਵੇਖ ਕੇ ਕੁਝ ਮਾਯੂਸੀ ਵੀ ਹੋਈ ਅਤੇ ਇਸ ਦੇ ਨਾਲ ਮਾਣ ਵੀ ਮਹਿਸੂਸ ਹੋਇਆ, ਇਸ ਦਰਵੇਸ਼ ਸਿਆਸਤਦਾਨ ਦੀ ਇਮਾਨਦਾਰੀ ‘ਤੇ। ਲੰਮਾਂ ਸਮਾਂ ਪੰਜਾਬ ਦੇ ਮੰਡੀਬੋਰਡ ਦਾ ਚੇਅਰਮੈਨ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦਾ ਘਰ ਕੱਚਾ ਹੀ ਸੀ। ਉਹ ਚਾਹੁੰਦੇ ਤਾਂ ਅੱਜਕੱਲ੍ਹ ਦੇ ਲੀਡਰਾਂ ਵਾਂਗ ਇਮਾਨਦਾਰੀ ਨੂੰ ਛੱਡ ਕੇ ਰਹਿਣ ਲਈ ਸ਼ਾਨਦਾਰ ਕੋਠੀ ਤਿਆਰ ਕਰਵਾ ਸਕਦੇ ਸਨ ਪਰ ਇਸ ਏਡੇ ਵੱਡੇ ਅਹੁਦੇ ‘ਤੇ ਹੁੰਦਿਆਂ ਵੀ ਉਸ ਸਖ਼ਸ਼ ਨੇ ਇਨਸਾਨੀਅਤ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ।

ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਵਾਇਰਲ ਹੋਣ ਕੌਮੀ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

ਬਠਿੰਡਾ ਪਾਰਲੀਮੈਂਟ ਤੋਂ ਇਸ ਸਮੇਂ ਚੋਣ ਲੜ ਰਿਹਾ ਉਸ ਦਾ ਸਪੁੱਤਰ ਪੰਜਾਬ ਦਾ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੀ ਆਪਣੇ ਬਾਪ ਦੇ ਕਦਮ-ਚਿੰਨ੍ਹਾਂ ‘ਤੇ ਚੱਲ ਰਿਹਾ ਹੈ। ਆਮ ਕਹਾਵਤ ਹੈ, “ਪਿਤਾ ਪਰ ਪੂਤ ਨਸਲ ਪੇ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ-ਥੋੜ੍ਹਾ।“ 2022 ਦੀਆਂ ਅਸੈਂਬਲੀ ਚੋਣਾਂ ਵਿੱਚ ਉਸ ਨੇ ਪੰਜ ਵਾਰ ਬਣੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਹੁਣ ਬਠਿੰਡਾ ਪਾਰਲੀਮੈਂਟ ਹਲਕੇ ਉਸ ਦਾ ਸਖ਼ਤ ਮੁਕਾਬਲਾ ਬਾਦਲ ਸਾਹਿਬ ਦੀ ਨੂੰਹ ਬੀਬਾ ਹਰਸਿਮਰਤ ਕੌਰ ਨਾਲ ਹੈ। ਵੇਖੋ! ਪਹਿਲੀ ਜੂਨ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ‘ਚ ਊਠ ਕਿਸ ਕਰਵਟ ਬੈਠਦਾ ਹੈ। ਇਸ ਦੇ ਬਾਰੇ ਤਾਂ ਚਾਰ ਜੂਨ ਨੂੰ ਆਉਣ ਵਾਲੇ ਨਤੀਜੇ ਹੀ ਦੱਸਣਗੇ ਪਰ ਇਸ ਸਮੇਂ ਇਹ ਪ੍ਰਤੱਖ ਹੈ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਵਿੱਚ ਮੁਕਾਬਲਾ ਬੜਾ ਸਖ਼ਤ ਚੱਲ ਰਿਹਾ ਹੈ।

ਕੈਪਟਨ  ਇਕਬਾਲ ਸਿੰਘ ਵਿਰਕ

 ਫ਼ੋਨ : +1 647-631-9445

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button