Breaking NewsD5 specialIndiaNewsPoliticsPunjab

ਕਿਸਾਨਾਂ ਦੇ ਮੁੱਦੇ ‘ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨਮੰਤਰੀ ਮੋਦੀ ‘ਤੇ ਬੋਲਿਆ ਹਮਲਾ

ਨਵੀਂ ਦਿੱਲੀ : ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ‘ਚ ਚਲ ਰਹੀਆਂ ਰੁਕਾਵਟਾਂ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਵਿਰੋਧੀ ਪੱਖ ‘ਤੇ ‘ਝੂਠ ਫੈਲਾਉਣ’ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਇੱਕ ਬਿਆਨ ‘ਚ ਚਿਦੰਬਰਮ ਨੇ ਕਿਹਾ, “ਪ੍ਰਧਾਨਮੰਤਰੀ ਨੇ ਇੱਕ ਵਾਰ ਫਿਰ ਵਿਰੋਧੀ ਪੱਖ ‘ਤੇ ‘ਝੂਠ ਫੈਲਾਉਣ’ ਦਾ ਇਲਜ਼ਾਮ ਲਗਾਇਆ ਹੈ। ਇੱਥੇ ਤਿੰਨ ਅਖੌਤੀ ਝੂਠ ਹਨ ਜਿਨ੍ਹਾਂ ‘ਤੇ ਸ਼ਾਇਦ ਉਹ ਟਿੱਪਣੀ ਕਰਨਾ ਚਾਹੁੰਦੇ ਹਨ – ਏਆਈਕੇਐਸਸੀ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਤਾਲਮੇਲ ਕਰਦਿਆਂ ਕਿਹਾ ਹੈ ਕਿ ਕਿਸਾਨ 900 ਰੁਪਏ ਪ੍ਰਤੀ ਕੁਇੰਟਲ ‘ਤੇ ਝੋਨਾ ਵੇਚ ਰਹੇ ਹਨ, ਹਾਲਾਂਕਿ ਐਮਐਸਪੀ 1,870 ਰੁਪਏ ਪ੍ਰਤੀ ਕੁਇੰਟਲ ਹੈ। ਕੀ ਇਹ ਝੂਠ ਹੈ ?’’

UK ਤੋਂ ਦਿੱਲੀ ‘ਚ ਆਇਆ ਅਜਿਹਾ ਸਮਾਨ,ਕਿਸਾਨਾਂ ਨੂੰ ਦਿੱਤੇ ਭਰ-ਭਰ ਗੱਫੇ

ਉਨ੍ਹਾਂ ਨੇ ਅੱਗੇ ਕਿਹਾ, ‘‘ਦਿੱਲੀ ਦੀ ਇੱਕ ਅਦਾਲਤ ਨੇ ਤਬਲੀਗੀ ਜਮਾਤ ਦੇ ਮੈਬਰਾਂ ਨੂੰ ਬਰੀ ਕਰਦੇ ਹੋਏ ਕਿਹਾ ਹੈ ਕਿ ਇਹ ਸੰਭਾਵਨਾ ਹਨ ਕਿ ਆਰੋਪੀਆਂ ਨੂੰ ਐਮਐਚਏ ਦੀਆਂ ਹਦਾਇਤਾਂ ‘ਤੇ ਗ਼ਲਤ ਫ਼ਹਿਮੀਆਂ ਨਾਲ ਮੁਕੱਦਮਾ ਚਲਾਇਆ ਗਿਆ ਸੀ। ਕੀ ਇਹ ਝੂਠ ਹੈ ? ਸੀਬੀਆਈ ਅਤੇ ਯੂ.ਪੀ ਪੁਲਿਸ ‘ਚ ਹਾਥਰਸ ਪੀੜਿਤਾ ਦੇ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਲਈ ਜਿਨ੍ਹਾਂ ‘ਤੇ ਦੋਸ਼ ਲਗਾਏ ਗਏ ਉਨ੍ਹਾਂ ਨੂੰ ਲੈ ਕੇ ਵਿਵਾਦ ਹੈ। ਕੀ ਇਹ ਝੂਠ ਹੈ ?’’ ਕੀ ਇਹ ਝੂਠ ਹੈ? ਸਾਬਕਾ ਕੇਂਦਰੀ ਮੰਤਰੀ ਦੀ ਟਿੱਪਣੀ ਮੋਦੀ ਦੇ ਉਸ ਦਾਅਵੇ ਦੇ ਜਵਾਬ ‘ਚ ਆਈ ਹੈ ਜੋ ਉਨ੍ਹਾਂ ਨੇ ਵਿਰੋਧੀ ਪੱਖ ‘ਤੇ ਲਗਾਇਆ ਸੀ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭੜਕਾ ਰਹੇ ਹਨ ਅਤੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਸਰਕਾਰ ‘ਤੇ ਹਮਲਾ ਕਰਨ ਲਈ ਕਿਸਾਨਾਂ ਦੀ ਵਰਤੋਂ ਕਰ ਰਹੇ ਹਨ।

ਧਰਨੇ ‘ਤੇ ਪਹੁੰਚੇ ਨੌਜਵਾਨਾਂ ਕੀਤਾ ਵੱਡਾ ਕੰਮ !ਪੰਜਾਬ ਦੇ ਕਈ ਲੀਡਰਾਂ ਮੂੰਹ ‘ਤੇ ਮਾਰੀ ਚਪੇੜ !

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ‘ਕਿਸਾਨ ਮਹਾਂ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ, ਮੋਦੀ ਨੇ ਕਿਹਾ ਸੀ, ‘‘ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਰਾਜਨੀਤਿਕ ਕਰੈਡਿਟ ਲੈ ਸਕਦੇ ਹਨ, ਮੈਨੂੰ ਕ੍ਰੈਡਿਟ ਨਹੀਂ ਚਾਹੀਦਾ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਭਾਰਤੀ ਕਿਸਾਨਾਂ ਦਾ ਜੀਵਨ ਆਸਾਨ ਹੋਵੇ, ਉਨ੍ਹਾਂ ਦੀ ਖੁਸ਼ਹਾਲੀ ਅਤੇ ਖੇਤੀ ‘ਚ ਆਧੁਨਿਕਤਾ ਆਏ। ਉਨ੍ਹਾਂ ਨੂੰ ਗੁੰਮਰਾਹ ਕਰਨਾ ਅਤੇ ਭਰਮਾਉਣਾ ਬੰਦ ਕਰੋ।’’ ਕਿਸੇ ਵੀ ਪਾਰਟੀ ਦਾ ਨਾਮ ਲਏ ਬਿਨ੍ਹਾਂ ਵਿਰੋਧੀ ਪੱਖ ‘ਤੇ ਕਟਾਕਸ਼ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨਾਂ ‘ਚ ਕੀਤੇ ਗਏ ਸੁਧਾਰਾਂ ਤੋਂ ਉਹ ਦੁਖੀ ਸੀ ਕਿ ਮੋਦੀ ਨੇ ਉਹ ਕਰ ਦਿੱਤਾ ਜੋ ਉਹ ਕਈ ਸਾਲਾਂ ‘ਚ ਨਹੀਂ ਕਰ ਪਾਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button