NewsD5 specialIndiaPunjab

Fastag ਲਾਗੂ ਕਰਨ ਦੀ ਵਧਾਈ ਤਾਰੀਖ, ਤਕਨੀਕੀ ਕਾਰਨਾਂ ਕਰਕੇ ਪਈ ਢਿੱਲ

ਭਾਰਤ ਸਰਕਾਰ ਵੱਲੋਂ ਡਿਜਿਟਲ ਇੰਡੀਆ ਮੁਹਿੰਮ ਦਾ ਆਗਾਜ਼ ਕਰਦੇ ਹੋਏ ਇੱਕ ਦਸੰਬਰ ਤੋਂ ਬਾਅਦ ਸਾਰੇ ਨੈਸ਼ਨਲ ਹਾਈਵੇ ਦੇ ਟੋਲ ਪਲਾਜੇ ਡਿਜੀਟਲ( ਕੈਸ਼ਲੈੱਸ) ਕਰ ਦਿੱਤੇ ਜਾਣੇ ਸੀ | ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਸਨੂੰ ਲਾਗੂ ਕਰਨ ਦਾ ਸਮਾਂ 1 ਦਸੰਬਰ ਤੋਂ ਵਧਾ ਕੇ 15 ਦਸੰਬਰ ਕਰ ਦਿੱਤਾ ਹੈ |Fastag ਲਗਵਾਉਣ ਲਈ ਹੁਣ ਲੋਕਾਂ ਕੋਲ ਖੁੱਲਾ ਮੌਕਾ ਹੈ |ਜਿਸ ਕਾਰਨ ਭਾਰਤ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਬਹੁਤ ਖੁਸ਼ ਹਨ। ਜਿਨ੍ਹਾਂ ਵਾਹਨਾ ਤੇ ਫਾਸਟੈਗ ਨਹੀਂ ਹੋਵੇਗਾ ਉਹਨਾ ਪਾਸੋਂ ਡਬਲ ਪਰਚੀ ਵਸੂਲ ਕਰਕੇ ਫਿਰ ਟੋਲ ਪਲਾਜ਼ਾ ਲੰਘਣ ਦਿੱਤਾ ਜਾਵੇਗਾ।

ਇਸਨੂੰ ਵੀ ਦੇਖੋ….. ਅਕਾਲੀ ਆਗੂ ਨੂੰ ਮਾਰਨ ਵਾਲਾ ਗ੍ਰਿਫਤਾਰ, ਨਾਂਦੇੜ ਨੇੜਿਓਂ ਕੀਤਾ ਕਾਬੂ, ਬਾਕੀ ਮੁਲਜ਼ਮ ਅਜੇ ਵੀ ਫ਼ਰਾਰ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਖੇਤਰੀ ਅਧਿਕਾਰੀ ਅਬਦੁਲ ਬਾਸਿਤ ਮੁਤਾਬਕ, ਕਿਸੇ ਟੋਲ ਪਲਾਜ਼ੇ ‘ਤੇ ਸਕੈਨਰ ‘ਚ ਖਰਾਬੀ ਹੋਣ ਕਾਰਨ ਜੇਕਰ ਫਾਸਟੈਗ ਸਕੈਨ ਨਹੀਂ ਹੁੰਦਾ ਤਾਂ ਇਸ ਸਥਿਤੀ ‘ਚ ਡਰਾਈਵਰ ਨੂੰ ਕੋਈ ਪੈਸਾ ਨਹੀਂ ਚੁਕਾਉਣਾ ਪਵੇਗਾ ਤੇ ਉਹ ਫ੍ਰੀ ‘ਚ ਟੋਲ ਤੋਂ ਲੰਘ ਸਕੇਗਾ, ਨਾਲ ਹੀ ਜ਼ੀਰੋ ਚਾਰਜ ਦੀ ਰਸੀਦ ਵੀ ਦਿੱਤੀ ਜਾਵੇਗੀ, ਤਾਂ ਕਿ ਉਸ ਗੱਡੀ ਦਾ ਰਿਕਾਰਡ ਦਰਜ ਹੋ ਜਾਵੇ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button