Breaking NewsD5 specialIndiaNewsPunjabTop News

Farmers Protest ਨੂੰ 1 ਸਾਲ ਪੂਰਾ : Harsimrat Badal ਨੇ ਅੰਦੋਲਨਕਾਰੀ ਕਿਸਾਨਾਂ ਨੂੰ ਕੀਤਾ ਨਮਨ, ‘ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ‘ਚ ਪੈਦਾ ਹੋਇਆ ਇਨਕਲਾਬ

ਚੰਡੀਗੜ੍ਹ / ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਚੁੱਕੇ ਹਨ , ਬਾਵਜੂਦ ਇਸਦੇ ਕਿਸਾਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।
ਉਥੇ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਨਮਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦੀ ਧਰਤੀ ਤੋਂ ਇੱਕ ਤੂਫਾਨ ਉਠਿਆ ਸੀ। ਕਾਲੇ ਕਾਨੂੰਨਾਂ ਖਿਲਾਫ ਆਪਣੇ ਭਵਿੱਖ ਅਤੇ ਜ਼ਮੀਨ ਲਈ ਇੱਕ ਵੱਡਾ ਇਨਕਲਾਬ ਦੇਸ਼ ‘ਚ ਪੈਦਾ ਹੋਇਆ। ਕਿਸਾਨ ਆਪਣੇ ਹੱਕਾਂ ਲਈ ਖੜੇ ਹੋਏ ਅਤੇ ਦਿੱਲੀ ਦੇ ਦਰਵਾਜ਼ਿਆਂ ‘ਤੇ ਜਾ ਕੇ ਬੈਠ ਗਏ। ਕਿਸਾਨਾਂ ਨੇ ਪੂਰਾ ਇੱਕ ਸਾਲ ਨਾ ਮੌਸਮ ਦੀ ਪਰਵਾਹ ਕੀਤੀ ਅਤੇ ਨਾ ਹੀ ਸਰਕਾਰ ਦੇ ਜ਼ੋਰ ਦੀ।

ਪੰਜਾਬ ਤੋਂ ਦਿੱਲੀ ਪਹੁੰਚੀ ਅਜੀਬ ਚੀਜ਼, ਖੜ੍ਹ-ਖੜ੍ਹ ਦੇਖਣ ਲੱਗੇ ਦਿੱਲੀ ਵਾਲੇ D5 Channel Punjabi

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਸਾਲ ਭਰ ਆਪਣੀ ਲੜਾਈ ਲੜੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਸਾਡੇ ਕਈ ਭਰਾਵਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ। ਅੱਜ ਦੇਸ਼ ਭਰ ਦੇ ਅੰਨਦਾਤਾ ਜਿਨ੍ਹਾਂ ਨੇ ਦਿੱਲੀ ‘ਚ ਸੰਘਰਸ਼ ਕੀਤਾ ਅਤੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਨੂੰ ਮੈਂ ਨਮਨ ਕਰਦੀ ਹਾਂ ਜਿਨ੍ਹਾਂ ਨੇ ਇਸ ਮੋਰਚੇ ਦੀ ਅਗਵਾਈ ਕੀਤੀ। ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਸਾਡੇ ਕਿਸਾਨਾਂ ਦੀ ਜਿੱਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button