Breaking NewsD5 specialNewsPunjabTop News

Ex DGP ਮੁਸਤਫਾ ਦੇ ਭੜਕਾਊ ਬਿਆਨ ‘ਤੇ ਬੋਲੇ Raghav Chadha – ਪੰਜਾਬ ਨੂੰ ਧਰਮ ਦੇ ਨਾਮ ‘ਤੇ ਵੰਡਣ ਵਾਲੇ ‘ਤੇ ਹੋਵੇ ਸਖ਼ਤ ਕਾਰਵਾਈ

ਚੰਡੀਗੜ੍ਹ  : ਸਾਬਕਾ ਡੀਜੀਪੀ ਮੋਹੰਮਦ ਮੁਸਤਫਾ ਦਾ ਹਿੰਦੂਆਂ ਦੇ ਖਿਲਾਫ ਦਿੱਤਾ ਗਿਆ ਭੜਕਾਊ ਬਿਆਨ ਇਸ ਸਮੇਂ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੇ ਬਿਆਨ ‘ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਾਂਗਰਸ ਦਾ ਘਿਰਾਉ ਕੀਤਾ ਹੈ। ਰਾਘਵ ਚੱਢਾ ਨੇ ਕਾਂਗਰਸ ਹਾਈਕਮਾਨ ਸਮੇਤ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰ ਕਿਹਾ ਕਿ ਸਾਬਕਾ ਡੀਜੀਪੀ ਮੋਹੰਮਦ ਮੁਸਤਫਾ ਜੋ ਨਵਜੋਤ ਸਿੰਘ ਸਿੱਧੂ ਅਤੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਬਹੁਤ ਕਰੀਬੀ ਅਤੇ ਉਨ੍ਹਾਂ ਦੇ ਆਫੀਸ਼ੀਅਲ ਸਲਾਹਕਾਰ ਹਨ। ਕਾਂਗਰਸ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਹਨ। ਉਨ੍ਹਾਂ ਨੇ ਅੱਜ ਤੋਂ ਦੋ ਦਿਨ ਪਹਿਲਾਂ ਪੰਜਾਬ ‘ਚ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਅਤੇ ਅਜਿਹੇ ਭੜਕਾਊ ਬਿਆਨ ਦਿੱਤੇ, ਜਿਸਦੇ ਨਾਲ ਸਮਾਜ ‘ਚ ਜ਼ਹਿਰ ਘੌਲਿਆ ਜਾ ਰਿਹਾ ਹੈ।

ਕਿਸਾਨਾਂ ਨੂੰ ਪਈ ਵੱਡੀ ਮਾਰ, ਸੰਯੁਕਤ ਸਮਾਜ ਮੋਰਚਾ ਨਹੀਂ ਲੜ ਸਕਦਾ ਚੋਣਾਂ?

ਪੰਜਾਬ ਨੂੰ ਧਰਮ ਦੇ ਨਾਮ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ਨੇ ਇਨ੍ਹਾਂ ਬਿਆਨਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਤੋਂ ਲੈ ਕੇ ਪੰਜਾਬ ਪੁਲਿਸ ਤੱਕ ਕੀਤੀ। ‘ਆਪ’ ਦੇ ਮਲੇਰਕੋਟਲਾ ਤੋਂ ਉਮੀਦਵਾਰ ਅਤੇ ਸਾਡੀ ਪਾਰਟੀ ਦੇ ਤਮਾਮ ਕਰਮਚਾਰੀਆਂ ਨੇ ਵਿਰੋਧ ਕੀਤਾ ਅਤੇ ਐਸਐਸਪੀ ਦੇ ਦਫ਼ਤਰ ਤੋਂ ਲੈ ਕੇ ਐਸਐਚਓ ਦੇ ਦਫ਼ਤਰ ਤੱਕ ਪੰਜਾਬ ਪੁਲਿਸ ਦੇ ਇੱਕ – ਇੱਕ ਅਫ਼ਸਰ ‘ਤੇ ਦਬਾਅ ਬਣਾਇਆ ਕਿ ਇਸ ਮਾਮਲੇ ‘ਚ ਕਾਰਵਾਈ ਹੋਵੇ। ਜੇਕਰ ਉਹ ਸਿੱਧੂ ਅਤੇ ਸੀਐਮ ਚੰਨੀ ਦੇ ਬਹੁਤ ਕਰੀਬੀ ਹਨ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਨ੍ਹਾਂ ‘ਤੇ ਐਫਆਈਆਰ ਦਰਜ ਨਹੀਂ ਹੋਵੇਗੀ। ਕੋਈ ਵੀ ਸ਼ਖਸ ਜੇਕਰ ਪੰਜਾਬ ਦਾ ਮਹੌਲ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button