Breaking NewsD5 specialIndiaNewsTop News

ED ਨੇ ਅਰਪਿਤਾ ਮੁਖਰਜੀ ਦੇ ਫਲੈਟ ‘ਚੋਂ ਰੇਡ ਕਰ ਸੋਨੇ ਦੇ ਗਹਿਣੇ ਅਤੇ 27.9 ਕਰੋੜ ਰੁਪਏ ਦੀ ਨਕਦੀ ਕੀਤੀ ਬਰਾਮਦ, ਪੈਸੇ ਗਿਣਨ ਨੂੰ ਲੱਗੀ ਚਾਰ ਮਸ਼ੀਨਾਂ

ਕੋਲਕਾਤਾ : ਬੰਗਾਲ ਅਧਿਆਪਕ ਘੁਟਾਲੇ ‘ਚ ਗ੍ਰਿਫਤਾਰ ਉਦਯੋਗ ਮੰਤਰੀ ਪਾਰਥ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਬੇਲਘਰੀਆ ਦੇ ਰਥਤਲਾ ਸਥਿਤ ਫਲੈਟ ‘ਚੋਂ ਵੱਡੀ ਮਾਤਰਾ ‘ਚ ਨਕਦੀ ਮਿਲਣ ਦੀ ਖਬਰ ਹੈ। ਅਪਾਰਟਮੈਂਟ ’ਚੋਂ ਕਰੀਬ 4.31 ਕਰੋੜ ਦੇ ਸੋਨੇ ਦੇ ਗਹਿਣੇ ਅਤੇ 27.9 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਸਵੇਰੇ ਦੱਸਿਆ ਕਿ ਬੁੱਧਵਾਰ ਨੂੰ ਬੇਲਘਰੀਆ ’ਚ ਇਕ ਅਪਾਰਟਮੈਂਟ ਤੋਂ ਨਕਦੀ ਬਰਾਮਦ ਕੀਤੀ ਗਈ ਅਤੇ ਪੂਰੀ ਰਾਤ ਗਿਣਤੀ ਕਰਨ ਮਗਰੋਂ 27.9 ਕਰੋੜ ਰੁਪਏ ਪਾਏ ਹਨ। ਉਨ੍ਹਾਂ ਨੇ ਦੱਸਿਆ ਕਿ ਜਾਂਚਕਰਤਾ ਸੋਨੇ ਦੇ ਗਹਿਣੇ ਦੀ ਕੀਮਤ ਦਾ ਪਤਾ ਲਾ ਰਹੇ ਹਨ। ਸੂਤਰਾਂ ਮੁਤਾਬਕ ਈਡੀ ਨੇ ਪੈਸੇ ਗਿਣਤੀ ਲਈ ਲਈ ਚਾਰ ਮਸ਼ੀਨਾਂ ਵੀ ਮੰਗਵਾਈਆਂ ਸਨ।

Bhagwant Mann ਨੇ ਦਿੱਤੀ ਵੱਡੀ ਖੁਸ਼ਖਬਰੀ, ਬਾਗੋ-ਬਾਗ ਕਰਤੇ Kisan | D5 Channel Punjabi

ਦੱਸਣਯੋਗ ਹੈ ਕਿ ਈ. ਡੀ. ਨੇ 5 ਦਿਨ ਪਹਿਲਾਂ ਦੱਖਣੀ ਕੋਲਕਾਤਾ ਦੇ ਟਾਲੀਗੰਜ ਇਲਾਕੇ ’ਚ ਮੁਖਰਜੀ ਦੇ ਇਕ ਫਲੈਟ ਤੋਂ ਗਹਿਣੇ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 21 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਹੁਣ ਤੱਕ 50 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਥਾਣੇ ‘ਚ ਆ ਗਿਆ ਸ਼ੂਟਰ ਦੀਪਕ ਮੁੰਡੀ ਦਾ ਫ਼ੋਨ! ਦਿੱਤੀ ਸ਼ਰੇਆਮ ਧਮਕੀ D5 Channel Punjabi

ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਸਿਫ਼ਾਰਸ਼ ‘ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਟਾਫ਼ ਅਤੇ ਅਧਿਆਪਕਾਂ ਦੀ ਭਰਤੀ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਈ.ਡੀ. ਇਸ ਘੁਟਾਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਜਦੋਂ ਇਹ ਕਥਿਤ ਘਪਲਾ ਹੋਇਆ ਤਾਂ ਪਾਰਥ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button