Breaking NewsNewsPoliticsPunjab

ਦਿਆਲ ਸਿੰਘ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਮੁਹਾਲੀ ‘ਚ ਵੀ ਰੱਦ, ਹੁਣ ਜਾਵੇਗਾ ਜੇਲ੍ਹ ਜਾਂ ਹੋਵੇਗਾ ਭਗੌੜਾ ਕਰਾਰ

ਮੋਹਾਲੀ : ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ। ਬੰਦਾ ਜਿੱਥੇ ਮਰਜ਼ੀ ਭੱਜ ਲਏ ਆਖਿਰਕਾਰ ਇਹ ਲੰਬੇ ਹੱਥ ਜਾਂ ਤਾਂ ਖੁਦ ਮੁਲਜ਼ਮ ਤੱਕ ਪਹੁੰਚ ਜਾਂਦੇ ਹਨ ਤੇ ਜਾਂ ਫਿਰ ਮੁਲਜ਼ਮ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸ ਕੇ ਆਪ ਇਨ੍ਹਾਂ ਹੱਥਾਂ ਵਿੱਚ ਆਣ ਡਿਗਦਾ ਹੈ। ਕੁਝ ਏਹੋ ਜਿਹਾ ਹੀ ਹੋਇਆ ਹੈ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਦਿਆਲ ਸਿੰਘ ਕੋਲਿਆਂਵਾਲੀ ਨਾਲ, ਜਿਨ੍ਹਾਂ ਉੱਤੇ ਪੰਜਾਬ ਵਿਜੀਲੈਂਸ ਪੁਲਿਸ ਵਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਨੇ ਅਗਾਊਂ ਜ਼ਮਾਨਤ ਲਈ ਹੇਠਲੀ ਤੋਂ ਲੈ ਕੇ ਹਿੰਦੁਸਤਾਨ ਦੀ ਸਭ ਤੋਂ ਉਪਰਲੀ ਅਦਾਲਤ ਤੱਕ ਕਾਨੂੰਨੀ ਦੌੜ ਲਗਾਈ। ਸੁਪਰੀਮ ਕੋਰਟ ਨੇ ਕੋਲਿਆਂਵਾਲੀ ਨੂੰ ਇੱਕ ਹਫਤੇ ਦੀ ਅੰਤਰਿਮ ਜ਼ਮਾਨਤ ਦਿੰਦਿਆਂ ਮੁਹਾਲੀ ਦੀ ਅਦਾਲਤ ਵਿੱਚ ਜਾ ਕੇ ਪੱਕੀ ਜ਼ਮਾਨਤ ਹਾਸਲ ਕਰਨ ਲਈ ਰਾਹਤ ਤਾਂ ਦੇ ਦਿੱਤੀ ਪਰ ਇੱਥੇ ਆ ਕੇ ਵੀ ਦਿਆਲ ਸਿੰਘ ਵਲੋਂ ਲਾਈ ਗਈ ਪੱਕੀ ਜ਼ਮਾਨਤ ਦੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਤੇ ਆਖਰਕਾਰ ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਸਾਰੀਆਂ ਅਦਾਲਤਾਂ ਵਿਚੋਂ ਨਿਰਾਸ਼ਾ ਹਾਸਲ ਹੋਣ ਤੋਂ ਬਾਅਦ ਕੋਲਿਆਂਵਾਲੀ ਨੂੰ ਕਾਨੂੰਨ ਦੇ ਲੰਮੇ ਹੱਥਾਂ ਵਿੱਚ ਆ ਕੇ ਡਿੱਗਣਾ ਹੀ ਪੈਣਾ ਹੈ।

Read Also ਦਿਆਲ ਸਿੰਘ ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਖ਼ਾਰਜ

ਦੱਸ ਦੇਈਏ ਕਿ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਲਗਾਈ ਗਈ ਇਸ ਅਰਜ਼ੀ ਦੇ ਸਬੰਧ ਵਿਚ ਵਿਜੀਲੈਂਸ ਦੇ ਵਕੀਲਾਂ ਨੇ ਕੋਲਿਆਂਵਾਲੀ ਦੇ ਖਿਲਾਫ ਜਬਰਦਸਤ ਦਲੀਲਾਂ ਦਿੱਤੀਆਂ ਸਨ ਜਿਸ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਉਸਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਬਠਿੰਡਾ ਦੇ ਐਸਐਸਪੀ ਅਸ਼ੋਕ ਬਾਠ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਸੁਪਰੀਮ ਕੋਰਟ ਦੇ ਕੋਲਿਆਂਵਾਲੀ ਨੂੰ ਦਿੱਤੀ ਗਈ ਇੱਕ ਹਫਤੇ ਦੀ ਅੰਤਰਿਮ ਜ਼ਮਾਨਤ ਵਾਲਾ ਲਿਖਤੀ ਹੁਕਮ ਮਿਲਿਆ ਤਾਂ ਉਦੋਂ ਸਾਰਾ ਮਾਮਲਾ ਸਾਫ ਹੋਇਆ ਸੀ ਤੇ ਇਸ ਤੋਂ ਬਾਅਦ ਵਿਜੀਲੈਂਸ ਨੇ ਸਾਰੇ ਤੱਥ ਅਦਾਲਤ ਵਿੱਚ ਰੱਖ ਕੇ ਕੋਲਿਆਂਵਾਲੀ ਵਿਰੁੱਧ ਦਰਜ ਕੀਤੇ ਗਏ ਕੇਸ ਵਿਚ ਉਸਦੀ ਪੁਛਗਿਛ ਕਰਨੀ ਜਰੂਰੀ ਦੱਸੀ ਸੀ। ਹੁਣ ਕੋਲਿਆਂਵਾਲੀ ਦੀ ਮੁਹਾਲੀ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਇਹ ਤਹਿ ਹੈ ਕਿ ਜਾਂ ਤਾਂ ਉਸਨੂੰ ਆਪਣੇ ਆਪ ਨੂੰ ਕਾਨੂੰਨ ਦੇ ਲੰਮੇ ਹੱਥਾਂ ਵਿੱਚ ਦੇਣਾ ਹੀ ਪਵੇਗਾ ਤੇ ਜਾਂ ਫਿਰ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਤੋਂ ਬਾਅਦ ਉਸਦੀ ਜਾਇਦਾਦ ਕੁਰਕ ਹੋਣ ਦੀ ਤਲਵਾਰ ਵੀ ਉਸਤੇ ਲਟਕ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button