DSGMC ਨੇ ਕਰਤਾ ਦਿੱਲੀ ਤੋਂ ਕਲਕੱਤੇ ਵੱਲ ਕੂਚ ! ਮਨਜਿੰਦਰ ਸਿਰਸਾ ਨੇ ਕਰਤਾ ਵੱਡਾ ਐਲਾਨ !
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪੱਛਮੀ ਬੰਗਾਲ ਵਿਚ ਕੋਲਕਾਤਾ ਪੁਲਿਸ ਵੱਲੋਂ ਸਿੱਖ ਅਫਸਰ ਬਲਵਿੰਦਰ ਸਿੰਘ ਨਾਲ ਮਾਰਕੁੱਟ ਕੀਤੇ ਜਾਣ ਦੀ ਜੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਤੇ ਉਨ੍ਹਾਂ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਪੈਰਾ ਮਿਲਟਰੀ ਫੋਰਸ ਦੇ ਜਾਬਾਂਜ ਹਨ। ਜਿਹਨਾਂ ਨੇ ਜੰਮੂ ਕਸਮੀਰ ‘ਚ ਤੇ ਐਨ ਐਸ ਜੀ ਵਿਚ ਸੇਵਾਵਾਂ ਦਿੱਤੀਆਂ ਹਨ।
BIG NEWS ਸਵੇਰੇ-ਸਵੇਰੇ ਆਈ ਵੱਡੀ ਖ਼ਬਰ, ਵੱਡੇ ਸਿਆਸੀ ਆਗੂ ਨਾਲ ਵਾਪਰਿਆ ਹਾਦਸਾ
ਇਕ ਸੈਨਿਕ ਜਿਸਨੇ ਦੇਸ ਵਾਸਤੇ ਲੜਾਈ ਲੜੀ, ਕੋਲਕਾਤਾ ਪੁਲਿਸ ਨੇ ਉਨ੍ਹਾਂ ਉਤੇ ਹੀ ਕੇਸ ਦਰਜ ਕਰ ਦਿੱਤਾ ਤੇ ਉਹਨਾਂ ਨੂੰ ਹਵਾਲਾਤ ਵਿਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਹਨਾਂ ਲਈ ਲੜਾਈ ਲੜਾਂਗੇ। ਜਿਸ ਦੇ ਤਹਿਤ ਅੱਜ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਿਸ ਵਿੱਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ,ਵਿਕਰਮਜੀਤ ਸਿੰਘ ਰੋਹਿਣੀ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਕਲਕੱਤਾ ਪਹੁੰਚੇ ਹਨ।
🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!
ਸਿਰਸਾ ਦਾ ਕਹਿਣਾ ਹੈ ਕਿ ਇਥੋਂ ਦੇ ਕਮਿਸ਼ਨਰ ਸਾਹਿਬ ਤੇ ਗਵਰਨਰ ਨੂੰ ਵੀ ਮਿਲਾਂਗੇ ਅਤੇ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਬਲਵਿੰਦਰ ਸਿੰਘ ਨਾਲ ਜੋ ਘਟਨਾ ਹੋਈ ਹੈ ਇਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਜੌ ਪੁਲਿਸ ਵਾਲੇ ਦੋਸ਼ੀ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਿਰਸਾ ਨੇ ਕਿਹਾ ਕਿ ਸਾਡੀ ਲੜਾਈ ਮਮਤਾ ਬੈਨਰਜੀ ਸਰਕਾਰ ਨਾਲ ਨਹੀਂ ਹੈ ਸਾਡੀ ਇਹੀ ਮੰਗ ਹੈ ਕਿ ਬਲਵਿੰਦਰ ਸਿੰਘ ਨੂੰ ਇਨਸਾਫ ਮਿਲੇ ਅਤੇ ਉਸਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ ਅਤੇ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.