NewsBreaking NewsD5 specialIndiaPoliticsPunjab

DSGMC ਚੋਣਾਂ ਨੂੰ ਲੈਕੇ ਹੋਇਆ ਵੱਡਾ ਖੁਲਾਸਾ !ਆਹ ਬੰਦੇ ਨੇ ਕਰਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ! ਬਾਦਲਾਂ ਨੂੰ ਆਏ ਪਸੀਨੇ!

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆਉਣ ਨਾਲ ਸਿੱਖ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਪਾਰਟੀ ਦੇ ਯੂਥ ਵਿੰਗ ਤੋਂ ਅੱਜ ਜਸਮੀਤ ਸਿੰਘ ਪੀਤਮਪੁਰਾ ਨੇ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਪ੍ਰਬੰਧ ਤੇ ਕਾਫੀ ਸਵਾਲ ਚੁੱਕੇ ਹਨ। ਜਸਮੀਤ ਨੇ ਕਿਹਾ ਕਿ ਅੱਜ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਕਾਫੀ ਖਸਤਾ ਹਾਲਤ ਵਿੱਚ ਹੈ। ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਬੰਧ ਨੂੰ ਵੀ ਆਪਣੇ ਕਾਬਜ਼ ਕਰ ਲਿਆ ਹੈ।

ਕਾਂਗਰਸੀ ਲੀਡਰਾਂ ਸਾਹਮਣੇ ਹੋਇਆ ਭਿਆਨਕ ਧਮਾਕਾ?

ਅੱਜ ਜਿੰਨੀ ਦੁਰਵਰਤੋ ਗੁਰੂ ਦੀ ਗੋਲਕ ਦੀ ਹੋ ਰਹੀ ਹੈ, ਜਿਸ ਕਾਰਨ ਅੱਜ ਕਮੇਟੀ ਅਧੀਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹਾਂ ਕਈਂ ਮਹੀਨਿਆਂ ਤੋਂ ਬਕਾਇਆ ਹਨ। ਬਾਦਲ ਦਲ ਦਿੱਲੀ ‘ਚ ਚੋਣਾਂ ਨਹੀਂ ਹੋਣ ਦੇ ਰਿਹਾ ਕਿਉਂਕਿ 2022 ਵਿੱਚ ਪੰਜਾਬ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਣਾ ਹੈ। ਜਸਮੀਤ ਨੇ ਕਿਹਾ ਕਿ ਕਮੇਟੀ ਪ੍ਰਧਾਨ ਸਿਰਸਾ ਸਿੱਖਾਂ ਦੀ ਆਸਥਾ ਨਾਲ ਖਿਲਵਾੜ ਕਰ ਰਿਹਾ ਹੈ। ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਦੇ ਰਿਹਾ ਪਰ ਜਿੱਥੇ ਕੌਂਸਲਰ ਦੀਆਂ ਚੋਣਾਂ ਹੋਣੀਆਂ ਹਨ।

🔴LIVE ਦੁਸਹਿਰੇ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ,ਨਵਜੋਤ ਸਿੱਧੂ ਬਣਾਊ ਕਿਸਾਨਾਂ ਨਾਲ ਪਾਰਟੀ?

ਉਨ੍ਹਾਂ ਇਲਾਕਿਆਂ ਵਿੱਚ ਲੰਗਰ ਵੰਡ ਕੇ ਢੋਂਗ ਕਰ ਰਿਹਾ ਹੈ। ਜਸਮੀਤ ਨੇ ਕਿਹਾ ਕਿ ਅੱਜ ਕੋਈ ਵੀ ਕਮੇਟੀ ਮੈਂਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਸਰੂਪਾਂ ਤੇ ਕੋਈ ਗੱਲ ਨਹੀਂ ਕਰਦਾ। ਜਸਮੀਤ ਦਾ ਕਹਿਣਾ ਹੈ ਕਿ ਬਾਦਲ ਦਲ ਨੇ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਜਸਮੀਤ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸੰਗਤ ਇਨ੍ਹਾਂ ਤੋਂ ਸਾਵਧਾਨ ਰਹਿਣ ਅਤੇ ਸੇਵਾ ਕਰਨ ਵਾਲੇ ਨੂੰ ਹੀ ਦਿੱਲੀ ਕਮੇਟੀ ਨੂੰ ਸੇਵਾ ਬਖਸ਼ਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button