Dr. Oberoi ਨੇ ਸਾਊਦੀ ‘ਚ ਮੌਤ ਦੀ ਸ਼ਜਾ ਭੁਗਤ ਰਹੇ ਨੌਜਵਾਨ ਦੀ ਮਦਦ ਦਾ ਕੀਤਾ ਐਲਾਨ
ਸਾਊਦੀ/ਪਟਿਆਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ Dr. S. P. Singh Oberoi ਨੇ ਸਾਊਦੀ ਅਰਬ ਦੀ ਜੇਲ੍ਹ (Saudi Arabian jail) ‘ਚ ਮੌਤ ਦੀ ਸਜ਼ਾ ਭੁਗਤ ਰਹੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਵਾਸੀ ਬਲਵਿੰਦਰ ਸਿੰਘ ਦੀ ਮਦਦ ਦਾ ਭਰੋਸਾ ਦਵਾਇਆ ਹੈ। ਬਲਵਿੰਦਰ ਸਿੰਘ ਦੀ ਬਲੱਡ ਮਨੀ 2 ਕਰੋੜ ਰੁਪਏ ਹੈ। ਡਾ. ਓਬਰਾਏ ਅਨੁਸਾਰ ਬਲਵਿੰਦਰ ਦੇ ਪਰਿਵਾਰ ਨੇ 1 ਕਰੋੜ 45 ਲੱਖ ਰੁਪਏ ਇਕੱਠੇ ਕਰ ਲਏ ਹਨ ਅਤੇ 40 ਲੱਖ ਰੁਪਏ ਬਲਵਿੰਦਰ ਦੀ ਅਰਬ ਕੰਪਨੀ ਨੇ ਦੇਣ ਦਾ ਵਾਅਦਾ ਕੀਤਾ ਹੈ। ਕੁੱਲ ਮਿਲਾ ਕੇ ਇਹ ਰਕਮ 1 ਕਰੋੜ 85 ਲੱਖ ਰੁਪਏ ਹੋ ਗਈ ਹੈ। ਡਾ. ਓਬਰਾਏ ਨੇ ਕਿਹਾ ਕਿ ਬਾਕੀ ਰਹਿੰਦੇ ਪੈਸੇ ਉਹ ਦੇਣਗੇ। ਡਾ. ਓਬਰਾਏ ਨੇ 20 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ।
VIP Security : ਲਓ ਮੋਦੀ ਨੇ ਦਿੱਤੀ ਵੱਡੀ ਖੁਸ਼ਖਬਰੀ,Bhagwant Mann ਦੀ ਬਾਦਲਾਂ ‘ਤੇ ਕਾਰਵਾਈ | D5 Channel Punjabi
ਦੱਸ ਦੇਈਏ ਕਿ ਬਲੱਡ ਮਨੀ ਦੇਣ ਦੀ ਆਖ਼ਰੀ ਮਿਤੀ 15 ਮਈ ਮੁਕੱਰਰ ਕੀਤੀ ਗਈ ਹੈ ਅਤੇ ਜੇਕਰ 15 ਮਈ ਤੱਕ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਕਾਨੂੰਨ ਅਨੁਸਾਰ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ 2008 ’ਚ ਸਾਊਦੀ ਅਰਬ ਗਿਆ ਸੀ ਅਤੇ 2013 ’ਚ ਉਸਦੀ ਇੱਕ ਵਿਅਕਤੀ ਨਾਲ ਲੜ੍ਹਾਈ ਹੋ ਗਈ ਸੀ, ਜਿਸ ਦੀ ਦੀ ਮੌਤ ਹੋ ਗਈ ਸੀ। 7 ਸਾਲ ਸ਼ਜਾ ਭੁਗਤਣ ਉਪਰੰਤ ਬਲਵਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਹ ਜਾਣਕਾਰੀ ਮਿਲੀ ਕਿ ਹੁਣ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਉੱਥੋਂ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦੇ ਕੇ ਰਾਜੀਨਾਮਾ ਕਰਨਾ ਪਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.