ਡਾ.ਨਵਜੋਤ ਕੌਰ ਸਿੱਧੂ ਦੀ CM ਭਗਵੰਤ ਮਾਨ ਨੂੰ ਚਿਤਾਵਨੀ, “ਮੇਰੇ ਪਤੀ ਨੂੰ ਕੁਝ ਵੀ ਹੋਇਆ ਤਾਂ ਸਿੱਧੇ ਤੌਰ ’ਤੇ ਤੁਸੀ ਹੋਵੋਗੇਂ ਜ਼ਿੰਮੇਵਾਰ”

ਅੰਮ੍ਰਿਤਸਰ : 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ‘ਚ ਕਟੌਤੀ ਕੀਤੇ ਜਾਣ ‘ਤੇ ਉਨ੍ਹਾਂ ਦੀ ਧਰਮ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ‘ਤੇ CM ਭਗਵੰਤ ਮਾਨ ‘ਤੇ ਨਿਸ਼ਾਨੇ ਸਾਧੇ ਹਨ। ਡਾ.ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਕੁਝ ਵੀ ਹੋਇਆ ਤਾਂ ਉਹ ਸਿੱਧੇ ਤੌਰ ’ਤੇ ਜ਼ਿਮੇਵਾਰ ਹੋਣਗੇ।
Hon’bl CM, Punjab. My husband is a leader with mass following.Because of his love for Punjab he is travelling day and night. You have pruned his security despite the fact that he was mentioned in a speech of Lawrence Bishnoi. You will be directly responsible for any harm 1/2 pic.twitter.com/RJKGd2Erfy
— DR NAVJOT SIDHU (@DrDrnavjotsidhu) April 10, 2023
ਉਨ੍ਹਾਂ ਟਵੀਟ ਕਰ ਕਿਹਾ ਕਿ “ਮਾਨਯੋਗ ਮੁੱਖ ਮੰਤਰੀ ਪੰਜਾਬ, ਮੇਰੇ ਪਤੀ ਨੇਤਾ ਹਨ ‘ਤੇ ਉਨ੍ਹਾਂ ਦੇ ਵੱਡੇ ਪੱਧਰ ‘ਤੇ ਪ੍ਰਸ਼ੰਸ਼ਕ ਹਨ। ਪੰਜਾਬ ਪ੍ਰਤੀ ਆਪਣੇ ਪਿਆਰ ਕਾਰਨ ਉਹ ਦਿਨ-ਰਾਤ ਸਫ਼ਰ ਕਰ ਰਹੇ ਹਨ। ਲਾਰੇਂਸ ਬਿਸ਼ਨੋਈ ਦੇ ਭਾਸ਼ਣ ਵਿਚ ਉਨ੍ਹਾਂ ਦਾ ਜ਼ਿਕਰ ਹੋਣ ਦੇ ਬਾਵਜੂਦ ਵੀ ਤੁਸੀਂ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਹੈ। ਤੁਸੀਂ ਕਿਸੇ ਵੀ ਨੁਕਸਾਨ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੋਗੇ। ਤੁਸੀਂ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ ਪਰ ਤੁਸੀਂ ਦੂਜਿਆਂ ਪ੍ਰਤੀ ਵੀ ਜ਼ਿੰਮੇਵਾਰ ਹੋ ਜੋ ਰਾਜਨੀਤਿਕ ਤੌਰ ‘ਤੇ ਸਰਗਰਮ ਹਨ ਅਤੇ ਸੱਚ ਦੇ ਮਾਰਗ ‘ਤੇ ਚੱਲਦੇ ਹਨ। ਆਪਣੀ ਹਉਮੈ ਨੂੰ ਤੁਹਾਡੇ ਮਨ ਨੂੰ ਹੁਕਮ ਨਾ ਦੇਣ ਦਿਓ ਅਤੇ ਤੁਹਾਨੂੰ ਗਲਤ ਕੰਮ ਕਰਨ ਲਈ ਮਜਬੂਰ ਨਾ ਕਰੋ। ਮੌਜੂਦਾ ਸਥਿਤੀ ਉਸ ਲਈ ਅਨੁਕੂਲ ਨਹੀਂ ਹਨ।”
2/2. You have increased security of your loved ones but you are responsible towards others also who are politically active and walk the path of truth.Don’t let your ego dictate your mind and force you to take wrong actions. Current situation is not conducive for him @ CMO Punjab
— DR NAVJOT SIDHU (@DrDrnavjotsidhu) April 10, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.