Breaking NewsD5 specialInternationalNewsTop News

Donald Trump ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦੇਹਾਂਤ

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦਾ ਦੇਹਾਂਤ ਨਿਊਯਾਰਕ ‘ਚ ਹੋਇਆ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਸਾਲ 1977 ‘ਚ ਵਿਆਹ ਕੀਤਾ ਸੀ। ਸਾਲ 1992 ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

Farmers News : ਕਿਸਾਨ ਪੂਰੇ ਭਾਰਤ ਨੂੰ ਕਰਨਗੇ ਜਾਮ, ਸਰਕਾਰ ਦੀ ਪੱਟਣਗੇ ਜੜ੍ਹਾਂ! | D5 Channel Punjabi

ਡੋਨਾਲਡ ਟਰੰਪ ਨੇ ਪਹਿਲੀ ਪਤਨੀ ਦੇ ਦੇਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਹੈ ਕਿ ਇਵਾਨਾ ਟਰੰਪ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਨ੍ਹਾਂ ਦਾ ਨਿਊਯਾਰਕ ਸ਼ਹਿਰ ‘ਚ ਦੇਹਾਂਤ ਹੋ ਗਿਆ ਹੈ। ਉਹ ਇਕ ਅਦਭੁੱਤ ਅਤੇ ਸੁੰਦਰ ਔਰਤ ਸੀ, ਜਿਨ੍ਹਾਂ ਨੇ ਇਕ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ। ਇਵਾਨਾ ਟਰੰਪ ਦੇ ਤਿੰਨੇ ਬੱਚੇ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ ‘ਤੇ ਉਨ੍ਹਾਂ ਨੂੰ ਮਾਣ ਹੈ। ਸਾਨੂੰ ਵੀ ਇਵਾਨਾ ਟਰੰਪ ‘ਤੇ ਮਾਣ ਹੈ। ਡੋਨਾਲਡ ਟਰੰਪ ਨਾਲ ਵਿਆਹ ਮਗਰੋਂ ਇਵਾਨਾ ਟਰੰਪ ਨੇ ਪਰਿਵਾਰਿਕ ਕਾਰੋਬਾਰ ‘ਚ ਵੱਡੀ ਭੂਮਿਕਾ ਨਿਭਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button