Delhi – NCR ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਨਵੀਂ ਦਿੱਲੀ : ਹਰਿਆਣਾ ਦੇ ਝੱਜਰ ‘ਚ ਸੋਮਵਾਰ ਰਾਤ ਮੱਧ ਤੀਬਰਤਾ ਵਾਲਾ ਭੂਚਾਲ ਆਇਆ, ਜਿਸਦੇ ਝਟਕੇ ਦਿੱਲੀ ਅਤੇ ਨੇੜਲੇ ਖੇਤਰਾਂ ‘ਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਅਨ ਕੇਂਦਰ (ਐਨਸੀਐਸ) ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 3.7 ਸੀ। ਇਹ ਭੂਚਾਲ ਰਾਤ 10 ਵਜਕੇ 36 ਮਿੰਟ ‘ਤੇ ਪੰਜ ਕਿਲੋਮੀਟਰ ਦੀ ਗਹਿਰਾਈ ‘ਚ ਆਇਆ।
🔴LIVE| ਆਪਸ ‘ਚ ਭਿੜੇ ਕਿਸਾਨ ਤੇ ਭਾਜਪਾ ਆਗੂ ! ਭਾਜਪਾ ਵਿਧਾਇਕਾਂ ‘ਤੇ ਵੱਡੀ ਕਾਰਵਾਈ,ਕੈਪਟਨ ਦੀ ਹਾਈਕਮਾਨ ਨਾਲ ਮੀਟਿੰਗ!
ਇਸ ਤੋਂ ਪਹਿਲਾਂ 20 ਜੂਨ ਨੂੰ ਰਾਸ਼ਟਰੀ ਰਾਜਧਾਨੀ ਦੇ ਪੰਜਾਬੀ ਬਾਗ ਇਲਾਕੇ ‘ਚ 2.1 ਤੀਬਰਤਾ ਨਾਲ ਭੂਚਾਲ ਆਇਆ ਸੀ। ਪਿਛਲੇ ਸਾਲ ਤੋਂ ਦਿੱਲੀ – ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ‘ਚ ਭੂਚਾਲ ਆਇਆ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਤੀਬਰਤਾ ਘੱਟ ਸੀ। ਐਨਸੀਐਸ ਨੇ ਪਿਛਲੇ ਸਾਲ ਅਪ੍ਰੈਲ ਤੋਂ ਅਗਸਤ ਤੱਕ ਐਨਸੀਆਰ ਖੇਤਰ ‘ਚ ਕਈ ਝਟਕੇ ਆਉਣ ਤੋਂ ਬਾਅਦ ਦਿੱਲੀ ਅਤੇ ਉਸਦੇ ਆਸਪਾਸ ਦੀਆਂ ਭੂਚਾਲੀ ਗਤੀਵਿਧੀਆਂ ਦੀ ਨਿਗਰਾਨੀ ਤੋਂ ਇਲਾਵਾ ਸਮੱਗਰੀਆਂ ਨੂੰ ਤੈਨਾਤ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.