Delhi : ਹੋਲੀ ਦੇ ਮੱਦੇਨਜ਼ਰ ਅੱਜ ਦੁਪਹਿਰ 2:30 ਵਜੇ ਤੱਕ ਬੰਦ ਰਹੇਗੀ ਮੈਟਰੋ

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਵਿੱਚ ਹੋਲੀ ਦੇ ਦਿਨ ਯਾਨੀ ਅੱਜ ਦਿੱਲੀ ‘ਚ ਮੈਟਰੋ ਸੇਵਾਵਾਂ ਬੰਦ ਰਹਿਣਗੀਆਂ। ਇਸ ਗੱਲ ਦੀ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸ਼ਨੀਵਾਰ ਨੂੰ ਟਵੀਟ ਕਰ ਦਿੱਤੀ। DMRC ਨੇ ਟਵੀਟ ਕਰ ਕਿਹਾ ਕਿ ਹੋਲੀ ਅਪਡੇਟ ਆਨ ਹੋਲੀ (29 ਮਾਰਚ), ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ ‘ਤੇ ਦੁਪਹਿਰ 2:30 ਵਜੇ ਤੱਕ ਮੈਟਰੋ ਸੇਵਾਵਾਂ ਉਪਲੱਬਧ ਨਹੀਂ ਹੋਣਗੀਆਂ।
ਹੋਲੇ-ਮਹੱਲੇ ‘ਤੇ ਹੋ ਗਿਆ ਕਿਸਾਨਾਂ ਦਾ ਵੱਡਾ ਇਕੱਠ,ਆਹ ਤਰੀਕੇ ਨਾਲ ਮਨਾਈ ਹੋਲੀ! ਦੇਖਣ ਵਾਲਿਆਂ ਦਾ ਲੱਗਾ ਮੇਲਾ!
ਜਿਸ ‘ਚ ਰੈਪਿਡ ਮੈਟਰੋ / ਏਅਰਪੋਰਟ ਐਕਸਪ੍ਰੈਸ ਲਾਈਨ ਵੀ ਸ਼ਾਮਿਲ ਹੈ। ਯਾਦ ਹੋਵੇ ਕਿ ਦਿੱਲੀ ਆਪਦਾ ਪ੍ਰਬੰਧਨ ਅਧਿਕਾਰ ਨੇ ਆਦੇਸ਼ ਦਿੱਤਾ ਸੀ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਹੋਲੀ ਅਤੇ ਨਵਰਾਤਰੀ ਦੇ ਦਿਨ ਕਿਸੇ ਵੀ ਸਾਰਵਜਨਿਕ ਉਤਸਵ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Holi Update
On Holi (29th March 2021), metro services will not be available till 2:30 PM on all lines of Delhi Metro, including Rapid Metro/Airport Express Line. pic.twitter.com/rMOJrZWWbj
— Delhi Metro Rail Corporation I कृपया मास्क पहनें😷 (@OfficialDMRC) March 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.