Breaking NewsD5 specialEntertainmentNewsPunjabTop News

Deep Sidhu ਨੂੰ ਲੈ ਕੇ Sidhu Moose Wala ਨੇ ਕਹੀ ਵੱਡੀ ਗੱਲ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਥੇ ਹੀ ਉਨ੍ਹਾਂ ਨੇ ਵਿਰੋਧੀਆਂ ’ਤੇ ਨਿਸ਼ਾਨਾ ਵੀ ਸਾਧਿਆ ਹੈ। ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਦੀਪ ਸਿੱਧੂ ਨਾਲ ਉਨ੍ਹਾਂ ਦੀ 14 ਫਰਵਰੀ ਨੂੰ ਫੋਨ ’ਤੇ ਗੱਲਬਾਤ ਹੋਈ ਸੀ। ਦੀਪ ਸਿੱਧੂ ਨੇ ਉਸ ਨੂੰ ਕਿਹਾ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ, ਉਹ ਖ਼ੁਦ ਆ ਕੇ ਉਸ ਨੂੰ ਮਿਲਣਗੇ।

Punjab ਦੀ ਆਖਰੀ ਰੈਲੀ ’ਚ Modi ਨੇ ਦਿੱਤਾ ਤੋਹਫਾ? ਬਦਲੂ ਕਿਸਾਨਾਂ ਦੀ ਕਿਸਮਤ! Dr. Manmohan Singh ਨੇ ਖੋਲ੍ਹੇ ਭੇਤ

ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਜਿਹੜੇ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਦਾ ਰਿਸ਼ਤਾ ਦੀਪ ਸਿੱਧੂ ਨਾਲ ਕਿਵੇਂ ਦਾ ਸੀ। ਇਸ ਕਰਕੇ ਬਿਨਾਂ ਗੱਲ ਤੋਂ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ। ਸਿੱਧੂ ਨੇ ਇਹ ਵੀ ਕਿਹਾ ਕਿ ਜੋ ਪ੍ਰੋਗਰਾਮ ਉਹ ਕਰ ਰਹੇ ਹਨ, ਉਹ ਚੋਣ ਪ੍ਰਚਾਰ ਦੇ ਹਨ, ਜੋ ਪਹਿਲਾਂ ਤੋਂ ਹੀ ਮਿੱਥੇ ਪਏ ਸਨ। ਇਸ ਕਰਕੇ ਘਟੀਆ ਰਾਜਨੀਤੀ ਨਾ ਕਰੋ ਕਿਉਂਕਿ ਉਨ੍ਹਾਂ ਨੂੰ ਜਿੰਨਾ ਦੁੱਖ ਹੈ ਦੀਪ ਸਿੱਧੂ ਦੇ ਜਾਣ ਦਾ, ਉਸ ਨੂੰ ਉਹ ਬਿਆਨ ਨਹੀਂ ਕਰ ਸਕਦੇ। ਦੱਸ ਦਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਸੜਕ ਹਾਦਸੇ ’ਚ ਮੌਤ ਹੋ ਗਈ। ਉਸ ਦੀ ਮੌਤ ’ਤੇ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤਕ ਆਗੂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button