PunjabTop News

ਪਟਿਆਲਾ ਦਾ ਭੰਗੜਾ ਕੋਚ ਕਰਦਾ ਸੀ ਜਾਅਲੀ ਨੋਟਾਂ ਦਾ ਕਾਰੋਬਾਰ, ਚੜ੍ਹੀਆ ਪੁਲਿਸ ਅੜੀਕੇ

Patiala's bhangra coach used to deal in counterfeit notes, arrested by the police

ਪਟਿਆਲਾ : ਕੋਤਵਾਲੀ ਪੁਲਿਸ ਪਟਿਆਲਾ ਨੇ ਜਾਅਲੀ ਨੋਟਾ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਇਕ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਨੇ ਭੰਗੜਾ ਕੋਚ ਡਿੰਪਲ ਕੁਮਾਰ ਊਰਫ ਹਨੀ ਮੁਤੇਜਾ ਨੂੰ ਫੜਿਆ ਹੈ ਜੋ ਪਟਿਆਲਾ ਵਿੱਚ ਵੱਖ-ਵੱਖ ਜਿੰਮਾਂ ਵਿੱਚ ਕੰਮ ਕਰਦਾ ਸੀ ਅਤੇ ਸਮਾਗਮਾਂ ਦਾ ਆਯੋਜਨ ਕਰਦਾ ਸੀ। ਉਸ ਨੂੰ ਜਾਅਲੀ ਪੈਸੇ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੀਆ ਦੱਸੀਆ ਕਿ ਇਹ ਮੁਕਦਮਾ FIR ਨੰਬਰ 23 ਜੋ ਕਿ ਮਿਤੀ 4 ਫਰਵਰੀ 2023 ਨੂੰ ਦਰਜ ਕੀਤਾ ਗਿਆ ਸੀ।

ਵਾਅਦੇ ਤੋਂ ਮੁੱਕਰੀ ਸਰਕਾਰ, ਹੁਣ ਯੂਨੀਵਰਸਿਟੀ ਹੋਵੇਗੀ ਬੰਦ, ਤਨਖਾਹ ਨੂੰ ਤਰਸੇ ਪ੍ਰੋਫੈਸਰ!

ਐਕਸ਼ਨ ਅੰਡਰ 489C ਫਿਰ ਉਸ ਵਿਚ ਧਾਰਾ ਦਾ ਵਾਧਾ ਕੀਤਾ ਗਿਆ। ਪਹਿਲਾ ਇਹ ਮੁੱਕਦਮਾ ਚਾਰ ਵਿਅਕਤੀਆਂ ਖਿਲਾਫ ਸੀ। ਬਾਅਦ ਵਿਚ ਇਕ ਹੋਰ ਮੂਲਜ਼ਮ ਡਿੰਪਲ ਕੁਮਾਰ ਊਰਫ ਹੰਨੀ ਮੂਟੇਜਾ ਦੀ ਪਛਾਣ ਕਰ ਇਸ ਕੇਸ ਵਿਚ ਨਾਮਜਦ ਕੀਤਾ ਗਿਆ ਸੀ। ਪੁਲਿਸ ਕੋਲ ਪਹਿਲਾ ਤੋਂ ਹੰਨੀ ਮੂਟੇਜਾ ਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੈਂਟ ਸੀ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਇਸ ਕੇਸ ਵਿਚ ਇਕ ਹੋਰ ਮੂਲਜ਼ਮ ਦਾ ਨਾਂਅ ਹੈ, ਫਿਲਹਾਲ ਪੁਲਿਸ ਉਸ ਮੂਲਜ਼ਮ ਦੀ ਭਾਲ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button