Breaking NewsD5 specialIndiaNewsTop News

Cyclone Tauktae ਦਾ ਕਹਿਰ : ਨੌਸੈਨਾ ਨੇ ਮੁਸ਼ਕਿਲ ‘ਚ ਫਸੇ 146 ਲੋਕਾਂ ਨੂੰ ਬਚਾਇਆ ਹੋਰ ਦੀ ਤਲਾਸ਼ ਜਾਰੀ

ਮੁੰਬਈ : ਭਾਰਤੀ ਨੌਸੈਨਾ ਨੇ ਅਰਬ ਸਾਗਰ ‘ਚ ਆਏ ਚਕਰਵਾਤੀ ਤੂਫਾਨ ‘ਤੌਕਤੇ’ ਦੇ ਕਾਰਨ ਸਮੁੰਦਰ ‘ਚ ਅਨਿਯਤ੍ਰਿਤ ਹੋ ਕੇ ਬਹੇ ਇੱਕ ਬਾਰਜ ‘ਤੇ ਸਵਾਰ 146 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਤਲਾਸ਼ ਅਜੇ ਜਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਨੌਸੈਨਾ ਨੇ ਬਚਾਅ ਕਾਰਜ ਲਈ ਮੰਗਲਵਾਰ ਸਵੇਰੇ ਪੀ – 81 ਨੂੰ ਤੈਨਾਤ ਕੀਤਾ ਸੀ। ਇਹ ਖੋਜ ਅਤੇ ਬਚਾਅ ਕੰਮਾਂ ਲਈ ਨੌਸੈਨਾ ਦਾ ਇੱਕ ਬਹੁਮਿਸ਼ਨ ਸਮੁੰਦਰੀ ਗਸ਼ਤੀ ਜਹਾਜ਼ ਹੈ।

ਸਵੇਰੇ-ਸਵੇਰੇ ਰਾਜੇਵਾਲ ਨੇ ਕਰਤਾ ਵੱਡਾ ਐਲਾਨ.ਖੱਟਰ ਤੇ ਮੋਦੀ ਨੂੰ ਪਾਤੀ ਬਿਪਤਾ,ਮੁੜ ਟੁੱਟਣਗੇ ਬੈਰੀਕੇਡ?,

ਇਸ ਤੋਂ ਪਹਿਲਾਂ ਸੋਮਵਾਰ ਨੂੰ ਉਸਾਰੀ ਕੰਪਨੀ ‘ਐਫਕਾਂਸ’ ਦੇ ਬੰਬਈ ਹਾਈ ਤੇਲ ਖੇਤਰ ‘ਚ ਸਮੁੰਦਰੀ ਜ਼ਹਾਜ਼ ਦੀ ਖੱਡ ਲਈ ਤੈਨਾਤ ਦੋ ਬਾਰਜ ਲੰਗਰ ਤੋਂ ਖਿਸਕ ਗਏ ਅਤੇ ਉਹ ਸਮੁੰਦਰ ‘ਚ ਅਨਿਯੰਤ੍ਰਿਤ ਹੋ ਕੇ ਰੁੜਨ ਲੱਗੇ ਸਨ, ਜਿਸਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਸੈਨਾ ਨੇ ਤਿੰਨ ਫਰੰਟਲਾਇਨ ਯੁੱਧ ਪੋਤ ਤੈਨਾਤ ਕੀਤੇ ਸਨ। ਇਨ੍ਹਾਂ ਦੋ ਬਾਰਜ ‘ਚ 410 ਲੋਕ ਸਵਾਰ ਸਨ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਇਨ੍ਹਾਂ ਦੋ ਬਾਰਜਾ ਦੀ ਮਦਦ ਲਈ ਆਈਐਨਏਸ ਕੋਲਕਾਤਾ, ਆਈਐਨਐਸ ਕੌਚੀ ਅਤੇ ਆਈਐਨਐਸ ਤਲਵਾਰ ਨੂੰ ਤੈਨਾਤ ਕੀਤਾ ਗਿਆ ਸੀ। ਨੌਸੈਨਾ ਦੇ ਇੱਕ ਬੁਲਾਰੇ ਨੇ ਮੰਗਲਵਾਰ ਸਵੇਰੇ ਕਿਹਾ, ‘‘ਸਮੁੰਦਰ ‘ਚ ਬਾਰਜ ਪੀ305 ਨੂੰ ਬੇਹੱਦ ਚੁਣੌਤੀ ਭਰਪੂਰ ਹਾਲਤ ‘ਚ ਕੁਲ 146 ਲੋਕਾਂ ਨੂੰ ਬਚਾਇਆ ਗਿਆ ਹੈ ’’ ਉਨ੍ਹਾਂ ਨੇ ਦੱਸਿਆ ਕਿ ਹੋਰ ਲੋਕਾਂ ਨੂੰ ਬਚਾਉਣ ਲਈ ਖੋਜ ਅਤੇ ਬਚਾਅ ਅਭਿਆਨ ਪੂਰੀ ਰਾਤ ਜਾਰੀ ਸੀ। ਉਨ੍ਹਾਂ ਨੇ ਕਿਹਾ ‘‘ਉਥੇ ਹੀ,ਇੱਕ ਹੋਰ ਘਟਨਾ ‘ਚ ਆਈਐਨਐਸ ਕੋਲਕਾਤਾ ਨੇ ਪੋਤ ਵਰ ਪ੍ਰਭਾ ਦੇ ‘ਲਾਈਫ ਰਾਫਟ’ ਨਾਲ ਵੀ 2 ਲੋਕਾਂ ਨੂੰ ਬਚਾਇਆ ਅਤੇ ਪੀ305 ਦੇ ਚਾਲਕ ਦਲ ਦੇ ਮੈਬਰਾਂ ਨੂੰ ਬਚਾਉਣ ਲਈ ਆਈਐਨਐਸ ਕੌਚੀ ਦੇ ਨਾਲ ਖੋਜ ਅਤੇ ਬਚਾਅ ਕਾਰਜ ‘ਚ ਜੁੱਟ ਗਿਆ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button