ਗੁਰੂਗ੍ਰਾਮ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਨਾਲ ਸਨਮਾਨਿਤ ਕੀਤਾ। ਸੋਨ ਤਮਗਾ ਜੇਤੂਆਂ ਨੂੰ ਡੇਢ ਕਰੋੜ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂਆਂ ਨੂੰ 50 ਲੱਖ ਰੁਪਏ ਦਿੱਤੇ ਗਏ। ਚੌਥੇ ਸਥਾਨ ‘ਤੇ ਰਹਿਣ ਵਾਲਿਆਂ ਨੂੰ 15 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ 7.50 ਲੱਖ ਰੁਪਏ ਦਿੱਤੇ ਗਏ।
Gurdaspur Flood : ਰਾਵੀ ਦਰਿਆ ਦਾ ਟੁੱਟਿਆ ਬੰਨ੍ਹ, ਪਾਣੀ ‘ਚ ਡੁੱਬੇ ਪਿੰਡ | D5 Channel Punjabi
ਹਰਿਆਣਾ ਦੇ 29 ਖਿਡਾਰੀਆਂ ਨੇ ਬਰਮਿੰਘਮ ਖੇਡਾਂ ਵਿਚ ਤਮਗੇ ਜਿੱਤੇ। ਇਨ੍ਹਾਂ ਨੂੰ ਕੁੱਲ 25.80 ਕਰੋੜ ਰੁਪਏ ਪ੍ਰਦਾਨ ਕੀਤੇ ਗਏ, ਜਿਸ ਦੇ ਨਾਲ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਇਸ ਸਾਲ ਹਰਿਆਣਾ ਤੋਂ 42 ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ। ਕਾਂਸੀ ਤਮਗਾ ਜਿੱਤਣ ਵਾਲੀ ਮਹਿਲਾ ਹਾਕੀ ਟੀਮ ਦੇ 9 ਮੈਂਬਰ ਹਰਿਆਣਾ ਤੋਂ ਸਨ। ਕਪਤਾਨ ਸਵਿਤਾ ਪੂਨੀਆ ਵੀ ਹਰਿਆਣਾ ਦੇ ਸਿਰਸਾ ਤੋਂ ਹੈ।
म्हारे खिलाड़ी पूरे हिन्दुस्तान की शान हैं और हरियाणा अपने खिलाड़ियों के प्रोत्साहन में सबसे आगे है।#CommonWealthGames2022 में तिरंगे का मान बढ़ाने वाले खिलाड़ियों को सम्मानित करते हुए प्रदेश की खेल नीति के तहत ₹25.80 करोड़ की ईनाम राशि और नौकरी के नियुक्ति पत्र वितरित किए। pic.twitter.com/2y929vNN14
— Manohar Lal (@mlkhattar) August 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.