Breaking NewsD5 specialIndiaNewsTop News

Co Vaccine ਦੀ ਟੈਸਟਿੰਗ ਲਈ ਪਟਨਾ AIIMS ‘ਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ

ਪਟਨਾ : ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਲਈ ਕੋਵੈਕਸੀਨ ਦੇ ਟੀਕਿਆਂ ਦੇ ਬੱਚਿਆਂ ‘ਚ ਪ੍ਰੀਖਣ ਲਈ ਇੱਥੇ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ(ਏਮਜ਼) ‘ਚ 6 ਤੋਂ 12 ਸਾਲ ਦੇ ਬੱਚਿਆਂ ਦੀ ਜਾਂਚ ਸ਼ੁਰੂ ਹੋ ਗਈ। ਪਟਨਾ ਏਮਜ਼ ਦੇ ਕੋਵਿਡ-19 ਮੁਖੀ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਸ਼ੂ ਰੋਗ ਮਾਹਰਾਂ ਨੇ 6 ਤੋਂ 12 ਸਾਲ ਦੇ ਬੱਚਿਆਂ ਦੀ ਵੱਖ-ਵੱਖ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਿਉਂ ਫੜਿਆ Khaira ਨੇ Captain ਦਾ ਹੱਥ? ਸੁਣੋ Exclusive interview ’ਚ ਵੱਡੇ ਖੁਲਾਸੇ | Punjabi News

ਟੀਕੇ ਦੇ ਪਰੀਖਣ ਲਈ 50 ਤੋਂ ਵੱਧ ਬੱਚਿਆਂ ਦਾ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕਾ ਹੈ ਅਤੇ ਛੇਤੀ ਹੀ ਕੋਵੈਕਸੀਨ ਦਾ ਕਲੀਨੀਕਲ ਟਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ 87 ਬੱਚਿਆਂ ਨੇ ਕਲੀਨਿਕਲ ਟਰਾਇਲ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 1 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ।

ਹੁਣੇ-ਹੁਣੇ CM Captain ਨੇ ਕੀਤਾ ਵੱਡਾ ਐਲਾਨ! ਖੁਸ਼ ਕਰਤੇ ਲੋਕ! ਦਿੱਤੀ ਵੱਡੀ ਰਾਹਤ ! Punjabi News

ਦੱਸਣਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਹਾਲਾਂਕਿ ਇਸ ਲਹਿਰ ਦੌਰਾਨ ਵਾਇਰਸ ਦੇ ਮਾਮਲੇ ਹੁਣ ਥੋੜ੍ਹੇ ਘੱਟ ਹੋ ਗਏ ਹਨ। ਮਾਹਰਾਂ ਨੇ ਤੀਜੀ ਲਹਿਰ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਅਜਿਹੇ ਵਿਚ ਤੀਜੀ ਲਹਿਰ ਦੌਰਾਨ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਕਰ ਕੇ ਬੱਚਿਆਂ ਨੂੰ ਵੀ ਵੈਕਸੀਨ ਲਾਉਣਾ ਲਾਜ਼ਮੀ ਕੀਤਾ ਜਾਵੇਗਾ, ਤਾਂ ਕਿ ਇਸ ਮਹਾਮਾਰੀ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button