D5 specialNewsTop News

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਕਿਸਤਾਨ ‘ਤੇ ਦੀ ਜਿੱਤ ਮੌਕੇ ਕ੍ਰਿਕਟ ਟੀਮ ਅਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

ਕਿਹਾ ਭਾਰਤੀ ਟੀਮ ਨੇ ਮੈਚ ਜਿੱਤ ਕੇ ਦੇਸ਼ਵਾਸੀਆਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ

ਚੰਡੀਗੜ੍ਹ  – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਭਾਰਤੀ ਕ੍ਰਿਕੇਟ ਟੀਮ  ਵੱਲੋਂ  T20 WorldCup2022 ਦੌਰਾਨ  ਪਾਕਿਸਤਾਨ ਉਤੇ  4 ਵਿਕਟਾਂ ਨਾਲ ਜਿੱਤ ਹਾਸਲ ਕਰਨ ਤੇ ਟੀਮ ਨੂੰ ਦਿੱਤੀ ਵਧਾਈ।

ਮੁੱਖ ਮੰਤਰੀ ਮਾਨ ਨੇ ਕਿਹਾ  ਦੀਵਾਲੀ ਮੌਕੇ ਭਾਰਤੀ ਕ੍ਰਿਕਟ ਟੀਮ ਨੇ ਜਿੱਤ ਹਾਸਲ ਕਰਕੇ  ਦੇਸ਼ ਵਾਸੀਆਂ ਨੂੰ ਦਿੱਤਾ ਇਕ ਵੱਡਾ ਤੋਹਫਾ।

ਟਵਿੱਟਰ ਅਕਾਊਂਟ ਤੇ ਪਾਈ ਇਕ ਪੋਸਟ ਵਿੱਚ  ਮੁੱਖ ਮੰਤਰੀ ਮਾਨ ਨੇ ਲਿਖਿਆ ਕਿ  ਵਿਰਾਟ ਕੋਹਲੀ ਅਤੇ  ਪੰਜਾਬ ਦੀ ਸ਼ਾਨ ਕ੍ਰਿਕਟਰ ਅਰਸ਼ਦੀਪ  ਵੱਲੋਂ ਸ਼ਾਨਦਾਰ ਤਰੀਕੇ ਨਾਲ ਖੇਡਿਆ ਮੈਚ  ਅਤੇ ਇਸ ਵਿੱਚ  ਮਿਲੀ ਜਿੱਤ  ਲਈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ।

ਜ਼ਿਕਰਯੋਗ ਹੈ ਕਿ  ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ  ਬਹੁਤ ਹੀ ਦਿਲਚਸਪ ਮੈਚ ਹੋਇਆ ਹੈ। ਇਸ ਮੈਚ ਦੀ ਜਿੱਤ ਦਾ ਸਿਹਰਾ  ਵਿਰਾਟ ਕੋਹਲੀ ਦੇ ਸਿਰ ਬੰਨ੍ਹਿਆ ਗਿਆ ਹੈ  ਕਿਉਂ ਕਿ ਉਨ੍ਹਾਂ ਨੇ ਇਕੱਲੇ ਹੀ  82 ਰਨ ਬਣਾ ਨਾਕਆਊਟ  ਰਹਿ ਕੇ  ਇਕ ਸ਼ਾਨਦਾਰ ਅਤੇ ਯਾਦਗਾਰੀ ਪਾਰੀ ਖੇਡੀ  ਅਤੇ ਭਾਰਤ ਨੂੰ ਟੀ20 ਵਰਲਡ ਕੱਪ2022 ਲਈ ਖੇਡੇ ਗਏ ਮੈਚ ਵਿਚ ਸ਼ਾਨਦਾਰ ਜਿੱਤ ਦਿਵਾਉਣਗੇ  ਵਿੱਚ ਹਿੱਸਾ ਪਾਇਆ ਹੇੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button