Breaking NewsD5 specialNewsPunjabTop News

CM Mann ਦੀ AAP ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਦਾ Sukhpal Khaira ਨੇ ਕੀਤਾ ਸਵਾਗਤ, ‘ਹਰ ਚੰਗੇ ਫੈਸਲੇ ਦੀ ਕਰਾਂਗਾ ਸ਼ਲਾਘਾ’

ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਮਿਲੇ ਵੱਡੇ ਬਹੁਮਤ ਤੋਂ ਬਾਅਦ ਭਗਵੰਤ ਮਾਨ ਨੇ ਕੱਲ੍ਹ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਨੇ ਸਹੁੰ ਚੁੱਕ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੂੰ ਹੰਕਾਰ ਤੋਂ ਬਚਣ ਦੀ ਨਸੀਹਤ ਵੀ ਦਿੱਤੀ। ਉਥੇ ਹੀ ਸੀਐਮ ਮਾਨ ਦੇ ਇਸ ਆਦੇਸ਼ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ।

ਕਾਲਜ ਨੇ ਕੀਤਾ ਵਿਦਿਆਰਥੀਆਂ ਨਾਲ ਧੋਖਾ, ਦਿੱਤੀ ਨਕਲੀ ਡਿਗਰੀ! ਗੁੱਸੇ ‘ਚ ਆਏ ਵਿਦਿਆਰਥੀ, ਰੋਡ ’ਤੇ ਸੁੱਟੇ ਦਰਖ਼ਤ!

ਉਨ੍ਹਾਂ ਨੇ ਟਵੀਟ ਕਰ ਲਿਖਿਆ ਮੈਂ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਤੇ ਨਿਰਦੇਸ਼ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਸੁਭਾਅ ‘ਚ ਅਧਿਕਾਰੀਆਂ ਦੇ ਨਾਲ ਨਰਮ ਰਹਿਣ ਦਾ ਆਦੇਸ਼ ਦਿੱਤਾ ਹੈ ਅਤੇ ਮੈਂ ਇਸਦੀ ਸ਼ਲਾਘਾ ਕਰਦਾ ਹਾਂ। ਅਜਿਹਾ ਇਸ ਲਈ ਕਿਉਂਕਿ ਅਸੀਂ ਪਿਛਲੇ ਕੁਝ ਦਿਨਾਂ ‘ਚ ਅਧਿਕਾਰੀਆਂ ਦੇ ਨਾਲ ‘ਆਪ’ ਵਿਧਾਇਕਾਂ ਦੇ ਬੇਰਹਿਮ ਵਿਵਹਾਰ ਨੂੰ ਦੇਖਿਆ ਹੈ। ਜਿਵੇਂ ਕ‌ੀ ਮੈਂ ਵਾਅਦਾ ਕੀਤਾ ਸੀ ਕਿ ਮੈਂ ਸਾਰੇ ਚੰਗੇ ਫੈਸਲਿਆਂ ਦਾ ਸਵਾਗਤ ਕਰਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button