Breaking NewsD5 specialEntertainmentNewsPunjabTop News

CM Channi ਨੇ ਮਸ਼ਹੂਰ ਪੰਜਾਬੀ ਗਾਇਕ ਸਵਰਗੀ ਦਿਲਜਾਨ ਦੇ ਪਿਤਾ ਨਾਲ ਵੀਡੀਓ ਕਾਲ ‘ਤੇ ਕੀਤੀ ਗੱਲਬਾਤ, ਸਿੱਖਾਂ ‘ਤੇ ਅਧਾਰਿਤ Documentary ‘ਚ ਦਿੱਤੀ ਹੈ ਆਵਾਜ਼

ਸ਼੍ਰੀ ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਰ ਰਾਤ ਮਸ਼ਹੂਰ ਪੰਜਾਬੀ ਗਾਇਕ ਸਵਰਗੀ ਦਿਲਜਾਨ ਦੇ ਪਿਤਾ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਬਹੁਤ ਲੰਬੇ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ। ਆਪਣੇ ਵਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਚੰਗੀ ਚੀਜ਼ ਬਣੇ। ਜਿਸ ਦਿਨ ਇਸ ਪਾਰਕ ਦੀ ਸ਼ੁਰੂਆਤ ਹੋਵੇਗੀ ਅਸੀਂ ਤੁਹਾਨੂੰ ਸੱਦਾ ਦੇਵਾਂਗੇ। ਸੜਕ ਦੁਰਘਟਨਾ ‘ਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਸ੍ਰੀ ਚਮਕੌਰ ਸਾਹਿਬ ‘ਚ ਬਣਾਏ ਗਏ ਥੀਮ ਪਾਰਕ ਦੀ ਡਾਕੂਮੈਂਟਰੀ ‘ਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ‘ਚ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ।

Kisan Bill 2020 : ਲਓ ਕਾਨੂੰਨਾਂ ਖਿਲਾਫ ਮਤਾ ਪਾਸ? ਹੋਣਗੇ ਰੱਦ, ਮੋਦੀ ਨੂੰ ਝਟਕਾ || D5 Channel Punjabi

ਦੱਸਣਯੋਗ ਹੈ ਕਿ,ਇਹ ਪਾਰਕ 55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪਾਰਕ ‘ਚ 10-10 ਮੀਟਰ ਉਚੀਆਂ ਤਲਵਾਰਾਂ, ਇੱਕ ਖੰਡੇ ਦੇ ਨਾਲ ਵਾਟਰ ਸ਼ੋਅ ਅਤੇ 5 ਤਾਂਬੇ ਦੇ ਘੋੜੇ ਲਗਾਏ ਗਏ ਹਨ, ਜਿਨ੍ਹਾਂ ‘ਚ ਯੋਧੇ ਸਵਾਰ ਹਨ।10 ਮੀਟਰ ਉੱਚੇ ਖੰਡੇ ‘ਤੇ ਅਧਾਰਿਤ ਉਚ ਗੁਣਵੱਤਾ ਵਾਲਾ ਵਾਟਰ ਸ਼ੋਅ ਪ੍ਰਸਤੁਤ ਕੀਤਾ ਜਾਵੇਗਾ, ਜੋ ਇੱਕ ਗੀਤ ‘ਤੇ ਅਧਾਰਿਤ ਹੈ।ਦੂਜੇ ਪਾਸੇ 5 ਤਾਂਬੇ ਦੇ ਘੋੜਿਆਂ ‘ਤੇ ਯੋਧਾ ਬੰਗਾਲ ਦੇ ਕਾਰੀਗਰਾਂ ਵਲੋਂ ਬਣਾਏ ਗਏ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button