SportsTop News

CM ਮਾਨ ਨੂੰ ਏਸ਼ੀਅਨ ਗੇਮਜ਼ ਹਾਕੀ ਮੈਚ ਵੇਖਣ ਲਈ ਜਾਪਾਨ ਤੋਂ ਆਇਆ ਸੱਦਾ

ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਦੇ ਆਈਟਚੀ-ਨਾਗੋਯਾ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ਦੇ ਹਾਕੀ ਮੈਚ ਦੇਖਣ ਲਈ ਦਿੱਤਾ ਸੱਦਾ ਹੈ।
ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀ-ਫਾਈਨਲ ਤੇ ਫਾਈਨਲ ਦਾ ਇਹ ਮੁਕਾਬਲਾ ਹੋਵੇਗਾ। 30 ਸਤੰਬਰ ਤੇ 1 ਅਕਤੂਬਰ ਨੂੰ ਸੈਮੀ-ਫਾਈਨਲ ਤੇ 2 ਤੇ 3 ਅਕਤੂਬਰ ਨੂੰ ਖੇਡੇ ਫਾਈਨਲ ਮੈਚ ਖੇਡੇ ਜਾਣਗੇ।
ਸੱਦੇ ਵਿਚ ਕਿਹਾ ਗਿਆ ਹੈ ਕਿ ਟੂਰਨਾਮੈਂਟ ਦੌਰਾਨ ਪੰਜਾਬ ਸਰਕਾਰ ਦੇ ਵਫ਼ਦ ਦੀ ਮੌਜੂਦਗੀ ਉਨ੍ਹਾਂ ਨੂੰ ਅਜਿਹੇ ਅੰਤਰਰਾਸ਼ਟਰੀ ਸਮਾਗਮ ਦੇ ਆਯੋਜਨ ਬਾਰੇ ਸਿੱਧਾ ਤਜਰਬਾ ਮਿਲੇਗਾ। ਇਸ ਤਜਰਬੇ ਦੀ ਵਰਤੋਂ ਆਉਣ ਵਾਲੀ ‘ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ (ਜੋ 27 ਅਕਤੂਬਰ ਤੋਂ 05 ਨਵੰਬਰ 2026 ਤੱਕ ਜਲੰਧਰ ਅਤੇ ਮੋਹਾਲੀ, ਪੰਜਾਬ ਵਿਖੇ ਹੋਣੀ ਤੈਅ ਹੈ) ਅਤੇ ਭਵਿੱਖ ਵਿੱਚ ਅਜਿਹੇ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਸਰਕਾਰ ਦੇ ਕਿਸੇ ਵੀ ਫੈਸਲੇ ਦੌਰਾਨ ਕੀਤੀ ਜਾ ਸਕੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button