Breaking NewsD5 specialNewsPunjabTop News

CM ਮਾਨ ਦੇ ਫੈਸਲੇ ਤੋਂ ਡਰੀ ਭੱਠਲ ! ਖ਼ੁਦ ਛੱਡਿਆ ਕਬਜ਼ਾ

ਪਟਿਆਲਾ :  ‘ਆਪ’ ਸਰਕਾਰ ਨੇ ਸੂਬੇ ਅੰਦਰ ਸਰਕਾਰੀ ਥਾਵਾਂ ‘ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਆਪਣੀ ਲਹਿਰਾਗਾਗਾ ਸਥਿਤ ਪੁਰਾਣੀ ਰਿਹਾਇਸ਼ (ਕੋਠੀ ) ਦੇ ਬਾਹਰ ਮੁੱਖ ਮਾਰਗ ਦਿਆਲਪੁਰਾ ਰਜਬਾਹੇ ਦੇ ਇੱਕ ਪਾਸੇ ਰਸਤੇ ‘ਤੇ ਪਿਛਲੇ 40 ਸਾਲਾਂ ਤੋਂ ਕੀਤਾ ਗਿਆ ਕਬਜ਼ਾ ਆਪਣੀ ਸਹਿਮਤੀ ਨਾਲ ਖੁਦ ਛੱਡ ਦਿੱਤਾ ਗਿਆ ਹੈ। ਲੇਬਰ ਵੱਲੋਂ ਰਸਤੇ ‘ਤੇ ਖਿੱਚੀ ਗਈ ਦੀਵਾਰ ਦੇ ਨਾਲ ਨਾਲ ਬਣੇ ਦੋ ਕਮਰਿਆਂ ਨੂੰ ਢਾਹਿਆ ਜਾ ਰਿਹਾ ਸੀ ਤੇ ਕੁਝ ਵਿਅਕਤੀਆਂ ਵੱਲੋਂ ਟਰਾਲੀਆਂ ਵਿਚ ਮਟੀਰੀਅਲ ਭਰਕੇ ਲਿਜਾ ਰਹੇ ਸਨ।

CM ਮਾਨ ਨੇ ਸੱਦੀ ਐਮਰਜੈਂਸੀ ਮੀਟਿੰਗ, ਵੱਡਾ ਸਿਆਸੀ ਧਮਾਕਾ, ਸਾਵਧਾਨ ਰਹਿਣ ਲੀਡਰ | D5 Channel Punjabi

ਆਖਿਰਕਾਰ ਸ਼ਹਿਰ ਨਿਵਾਸੀਆਂ ਨੂੰ ਕਰੀਬ 40 ਸਾਲ ਤੋਂ ਬਾਅਦ ਉਕਤ ਰਸਤੇ ‘ਤੇ ਸਫਰ ਕਰਨ ਦਾ ਮੌਕਾ ਮਿਲੇਗਾ। ਉਕਤ ਮਾਮਲੇ ‘ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾ ਦੇ ਰਾਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਉਹ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਹਮੇਸ਼ਾਂ ਸਹਿਯੋਗ ਕਰਦੇ ਹਨ। ਉਕਤ ਰਸਤੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਸੀ ਬਲਕਿ ਸਕਿਉਰਿਟੀ ਲਈ ਕਮਰਾ ਬਣਾਇਆ ਗਿਆ ਸੀ। ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਦੌਰਾਨ ਵੀ ਬੀਬੀ ਭੱਠਲ ਨੇ ਉਕਤ ਥਾਂ ਤੇ ਸੜਕ ਬਣਾਉਣ ਲਈ ਕਿਹਾ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਸੜਕ ਨਹੀਂ ਬਣ ਸਕੀ।

ਪੈ ਗਿਆ ਪੰਗਾ, ਸੱਦੀ ਐਮਰਜੈਂਸੀ ਮੀਟਿੰਗ, ਭਗਵੰਤ ਮਾਨ ਦੀ ਲੀਡਰਾਂ ਨੂੰ ਚਿਤਾਵਨੀ, ਜਾਣਗੇ ਜੇਲ੍ਹ? D5 Channel Punjabi

ਨਾਜਾਇਜ਼ ਕਬਜ਼ੇ ਛੁਡਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉਨ੍ਹਾਂ ਕਿਹਾ ਕਿ ਉਕਤ ਥਾਂ ‘ਤੇ ਜੋ ਵੀ ਮਟੀਰੀਅਲ ਨਿਕਲੇਗਾ ,ਉਹ ਗ਼ਰੀਬ ਲੋਕ ਲਿਜਾ ਰਹੇ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਦਾ ਸਵਾਗਤ ਕਰਨ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਦੇ ਕਬਜਾਧਾਰੀਆਂ ਨੂੰ 31 ਮਈ ਤੱਕ ਆਪਣੇ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਸੌਂਪਣ ਦੀ ਅਪੀਲ ਕੀਤੀ ਹੈ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਦੇ ਫ਼ੈਸਲੇ ਦਾ ਅਸਰ ਦਿਖਾਈ ਦੇ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button