CM ਤੀਰਥ ਸਿੰਘ ਰਾਵਤ ਨੂੰ Ripped Jeans ਵਿਵਾਦ ‘ਚ ਅਦਨਾਨ ਸਾਮੀ ਦਾ ਬਿਆਨ

ਮੁੰਬਈ : ਉਤਰਾਖੰਡ ਦੇ ਸੀਐਮ ਤੀਰਥ ਸਿੰਘ ਰਾਵਤ ਨੇ ਫਟੀ ਜੀਂਨਸ ( Ripped Jeans) ਨੂੰ ਲੈ ਕੇ ਜੋ ਭੜਕਾਊ ਬਿਆਨ ਦਿੱਤਾ ਉਸ ਦੇ ਚਲਦੇ ਉਨ੍ਹਾਂ ਨੂੰ ਲਗਾਤਾਰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਵਤ ਦੇ ਬਿਆਨ ‘ਤੇ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਪ੍ਰਤੀਕ੍ਰਿਆ ਦਿੱਤੀ। ਇਸ ਦੇ ਨਾਲ ਹੀ ਹੁਣ ਮਸ਼ਹੂਰ ਗਾਇਕ ਅਦਨਾਨ ਨੇ ਵੀ ਇਸ ਵਿਵਾਦ ‘ਤੇ ਆਪਣੇ ਵਿਚਾਰ ਰੱਖੇ ਹਨ। ਅਦਨਾਨ ਸਾਮੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।
Since we’re so concerned about ‘everything’ regardless of whether it’s our business or not, can we also show concern for RIPPED SHIRTS please??!!!#RippedJeansTwitter
#GirlsWhoWearRippedJeans pic.twitter.com/ngKiiz9Prj— Adnan Sami (@AdnanSamiLive) March 19, 2021
ਉਨ੍ਹਾਂ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ , ਹੁਣ ਕਿਉਂਕਿ ਅਸੀ ਹਰ ਗੱਲ ਵਿੱਚ ਇੰਨੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਾਂ , ਫਿਰ ਚਾਹੇ ਸਾਡਾ ਕੰਮ ਹੋ ਜਾਂ ਨਾ ਹੋ, ਅਜਿਹੇ ‘ਚ ਕੀ ਅਸੀ ਥੋੜ੍ਹੀ ਜੀ ਚਿੰਤਾ ਫਟੀ ਸ਼ਰਟ ਦੇ ਵੱਲ ਨਹੀਂ ਦਿਖਾ ਸਕਦੇ? ਅਦਨਾਨ ਸਾਮੀ ਦਾ ਇਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.