CM ਕੈਪਟਨ ਨੇ ਜਗਦੀਸ਼ ਸਾਹਨੀ ਦੇ ਦੇਹਾਂਤ ‘ਤੇ ਜਤਾਇਆ ਸੋਗ
ਗੁਰਦਾਸਪੁਰ : ਬਟਾਲਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਤਿੰਨ ਵਾਰ ਵਿਧਾਇਕ ਅਤੇ ਇੱਕ ਵਾਰ ਚੀਫ ਪਾਰਲੀਮੈਂਟਰੀ ਸਕੱਤਰ ਰਹੇ ਜਗਦੀਸ਼ ਸਾਹਨੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। 77 ਸਾਲਾ ਜਗਦੀਸ਼ ਸਾਹਨੀ ਨੇ ਐਤਵਾਰ ਸ਼ਾਮ 4 ਵਜੇ ਅਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਏ। ਜਗਦੀਸ਼ ਸਾਹਨੀ ਕਾਫ਼ੀ ਸਮੇਂ ਤੋਂ ਡਾਇਬਟੀਜ਼ ਦੇ ਮਰੀਜ਼ ਸਨ।
🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ
ਜ਼ਿਆਦਾ ਤਬੀਅਤ ਖ਼ਰਾਬ ਹੋਣ ‘ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੇ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਦੱਸ ਦਈਏ ਕਿ ਹੁਣ ਉਨ੍ਹਾਂ ਦੀ ਮੌਤ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਗ ਵਿਅਕਤ ਕੀਤਾ ਹੈ। ਸੀਐਮ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀਆਂ ਹਾਰਦਿਕ ਸੰਵੇਦਨਾਵਾਂ।
Saddened to learn of the passing away of veteran leader Jagdish Sahni Ji. My heartfelt condolences to his family and followers. May he rest in peace. 🙏
— Capt.Amarinder Singh (@capt_amarinder) May 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.