CM ਕੈਪਟਨ ਨੇ ਖੱਟਰ ਦੀ ਟਿੱਪਣੀ ਦਾ ਦਿੱਤਾ ਕਰਾਰਾ ਜਵਾਬ, ‘ਕਿਸਾਨਾਂ ਦੇ ਗੁੱਸੇ ਲਈ ਪੰਜਾਬ ਨਹੀਂ BJP ਜ਼ਿੰਮੇਵਾਰ’
ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਲ ਲਾਠੀਚਾਰਜ ਨੂੰ ਲੈ ਕੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੀ ਟਿੱਪਣੀ ਨੇ ਉਨ੍ਹਾਂ ਦੀ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਬੇਨਕਾਬ ਕਰ ਦਿੱਤਾ ਹੈ। ਕੈਪਟਨ ਨੇ ਖੱਟਰ ਅਤੇ ਦੁਸ਼ਯੰਤ ਚੌਟਾਲਾ ਨੂੰ ਯਾਦ ਦਵਾਇਆ ਕਿ ਕਰਨਾਲ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੈਠਕ ਦਾ ਵਿਰੋਧ ਕਰਨ ਵਾਲੇ ਕਿਸਾਨ ਜਿਨ੍ਹਾਂ ਤੇ ਪੁਲਿਸ ਨੇ ਲਾਠੀਆਂ ਬਰਸਾਈਆਂ ਸਨ ਉਹ ਪੰਜਾਬ ਦੇ ਨਹੀਂ ਸਗੋਂ ਹਰਿਆਣਾ ਦੇ ਸਨ। ਮੁੱਖਮੰਤਰੀ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਖੱਟਰ ਨੇ ਇਲਜ਼ਾਮ ਲਗਾਇਆ ਕਿ ਕਿਸਾਨਾਂ ਦੇ ਅੰਦੋਲਨ ਦੇ ਪਿੱਛੇ ਪੰਜਾਬ ਦਾ ਹੱਥ ਹੈ।
Kisan Bill 2020 : ਖੱਟਰ ਤੋਂ ਬਾਅਦ ਘੇਰ ਲਿਆ ਬੀਜੇਪੀ ਦਾ ਪ੍ਰਧਾਨ, ਹੁਣ ਨਹੀਂ ਟਿਕਕੇ ਬੈਠਦੇ ਕਿਸਾਨ!
ਕਿਸਾਨਾਂ ਦੇ ਰੋਸ਼ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਸੀਐਮ ਅਤੇ ਡਿਪਟੀ ਸੀਐਮ ਸਮੇਤ ਬੀਜੇਪੀ ਨੇ ਕਿਸਾਨਾਂ ਦੀਆਂ ਚਿੰਤਾਵਾਂ ‘ਤੇ ਧਿਆਨ ਦਿੱਤਾ ਹੁੰਦਾ ਅਤੇ ਸ਼ਰਮਿੰਦਗੀ ਦੀ ਸ਼ਰਨ ਲੈਣ ਦੀ ਬਜਾਏ ਉਨ੍ਹਾਂ ਦੇ ਦਰਦ ਨੂੰ ਸਿਹਾ ਹੁੰਦਾ ਤਾਂ ਇਹ ਸੰਕਟ ਇੰਨਾ ਗਹਿਰਾ ਨਾ ਹੁੰਦਾ।
‘It’s @BJP4India not Punjab that’s to blame for farmers’ unrest & wrath. Your defence of criminal assault of peaceful farmers has exposed your govt’s anti-farmer agenda. You repeal #FarmLaws & not just farmers but I’ll also share ladoos with you’: @capt_amarinder to @mlkhattar pic.twitter.com/6JwZ7kDmvs
— Raveen Thukral (@RT_MediaAdvPBCM) August 30, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.