Breaking NewsD5 specialIndiaNewsPoliticsPunjab

CM ਕੈਪਟਨ ਅਤੇ ਖੱਟਰ ਦੇ ਖਿਲਾਫ਼ ਦਿੱਲੀ ਸਰਕਾਰ ਦੀ ਸ਼ਿਕਾਇਤ, ਏਅਰ ਕਵਾਲਿਟੀ ਕਮਿਸ਼ਨ ਨੂੰ ਮਾਮਲਾ ਦਰਜ ਕਰਨ ਨੂੰ ਕਿਹਾ

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਰਜ ਕਰਵਾਈ। ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਮਾਰਲੇਨਾ ਨੇ ਏਅਰ ਕਵਾਲਿਟੀ ਕੰਟਰੋਲ ਕਮਿਸ਼ਨ ਨਾਲ ਮੁਲਾਕਾਤ ਕਰ ਇਹ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਇਹ ਸ਼ਿਕਾਇਤ ਏਅਰ ਕਵਾਲਿਟੀ ਕਮਿਸ਼ਨ ਦੇ ਚੇਅਰਮੈਨ ਨੂੰ ਕੀਤੀ ਹੈ।

ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਮੁਸਿਬਤ,ਅੰਦੋਲਨ ‘ਚ ਆ ਸਕਦੀ ਹੈ ਹੁਣ ਰੁਕਾਵਟ,ਕੇਦਰ ਸਰਕਾਰ ਵੀ ਹੈਰਾਨ?

ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਜਾਣ ਬੁਝ ਕੇ ਕਿਸਾਨਾਂ ਨੂੰ ਪਰਾਲੀ ਜਲਾਉਣ ‘ਤੇ ਮਜ਼ਬੂਰ ਕਰ ਰਹੇ ਹਨ।ਉਨ੍ਹਾਂ ਨੇ ਆਪਣੀ ਸ਼ਿਕਾਇਤ ‘ਚ ਇਹ ਵੀ ਕਿਹਾ ਕਿ ਪੂਸਾ ਇੰਸਟੀਟਿਊਟ ਨੇ ਪਰਾਲੀ ਨਾਲ ਨਿਬੜਣ ਦਾ ਤਰੀਕਾ ਲੱਭਿਆ ਹੈ ਪੰਜਾਬ ਸਰਕਾਰ ਉਸਨੂੰ ਲਾਗੂ ਤੱਕ ਨਹੀ ਕਰਵਾ ਪਾ ਰਹੀ ਹੈ। ਆਤਿਸ਼ੀ ਮਾਰਲੇਨਾ ਨੇ ਏਅਰ ਕਵਾਲਿਟੀ ਕਮਿਸ਼ਨ ਦੇ ਵੱਲੋਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button