CM ਕੇਜਰੀਵਾਲ ਨੇ LG ਅਨਿਲ ਬੈਜਲ ਨੂੰ ਲਿਖੀ ਚਿੱਠੀ, ਛਠ ਪੂਜਾ ਮਨਾਉਣ ਦੀ ਆਗਿਆ ਦੀ ਕੀਤੀ ਅਪੀਲ
ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨੂੰ ਚਿੱਠੀ ਲਿਖ ਕੇ ਇਸ ਸਾਲ ਛਠ ਪੂਜਾ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਪੱਤਰ ‘ਚ ਲਿਖਿਆ, ”ਦਿੱਲੀ ‘ਚ ਪਿਛਲੇ ਤਿੰਨ ਮਹੀਨਿਆਂ ਤੋਂ ਕੋਵਿਡ ਮਹਾਮਾਰੀ ਨਿਯੰਤਰਣ ‘ਚ ਹੈ। ਮੇਰਾ ਵਿਚਾਰ ਹੈ ਕਿ ਸਾਨੂੰ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਦੇ ਹੋਏ ਛਠ ਪੂਜਾ ਮਨਾਉਣ ਦੀ ਆਗਿਆ ਦੇਣੀ ਚਾਹੀਦੀ। ਦਿੱਲੀ ‘ਚ ਛਠ ਦੀ ਆਗਿਆ ਇੱਕ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ। ਬੀਜੇਪੀ ਨੇ ਛਠ ਦੀ ਹਿਮਾਇਤ ‘ਚ ਪ੍ਰਦਰਸ਼ਨ ਵੀ ਕੀਤੇ ਹਨ।
ਆਹ ਬੰਦੇ ਨੇ ਕੀਤੀ ਸੀ ਸ਼ਿਕਾਇਤ, ਰਾਜਾ ਵੜਿੰਗ ਨੇ ਲਾ ਲਿਆ ਫੋਨ, ਕਈ ਮਿੰਟ ਚੱਲੀ ਗੱਲਬਾਤ D5 Channel Punjabi
ਅਜਿਹੇ ਹੀ ਇੱਕ ਪ੍ਰਦਰਸ਼ਨ ‘ਚ ਮੰਗਲਵਾਰ ਨੂੰ ਦਿੱਲੀ ਬੀਜੇਪੀ ਦੇ ਸਾਬਕਾ ਪ੍ਰਧਾਨ ਮਨੋਜ ਤਿਵਾਰੀ ਜਖਮੀ ਵੀ ਹੋਏ ਸਨ।ਇਸ ਤੋਂ ਪਹਿਲਾਂ ਬੁੱਧ ਵਾਰ ਨੂੰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਛਠ ਪੂਜਾ ਆਯੋਜਨ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਮਨਮੁਖ ਮਾਂਡਵੀਆ ਨੂੰ ਪੱਤਰ ਲਿਖਿਆ ਹੈ।ਸਿਸੋਦੀਆ ਨੇ ਵੀ ਕੇਂਦਰੀ ਮੰਤਰੀ ਨਾਲ ਇਸ ਸਾਲ ਛਠ ਪੂਜਾ ਕਰਵਾਉਣ ਦੀ ਆਗਿਆ ਦੇਣ ਨੂੰ ਕਿਹਾ ਸੀ।
I have urged Hon’ble LG to allow Chhath pooja celebrations in Delhi. Corona is now in control and many other states have allowed it. pic.twitter.com/110ZZtpBMl
— Arvind Kejriwal (@ArvindKejriwal) October 14, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.