ਪੰਜਾਬ ਵਿੱਚ ਹੁਣ ਰੇਤ ਆਨਲਾਈਨ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸੀਆ ਕਾਦਰਬਖਸ਼ ਵਿਖੇ ਰੇਤ ਖਾਣਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰੇਤ ਖਾਣਾਂ ਲੋਕਾਂ ਲਈ ਖੋਲ੍ਹ ਦਿੱਤੀਆਂ ਹਨ। ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਪਿਟਸ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਜਾਵੇਗੀ।ਮਾਨ ਦੇ ਨਾਲ ਮਾਈਨਿੰਗ ਮੰਤਰੀ ਗੁਰਮੀਤ ਮੀਤ ਹੇਅਰ ਵੀ ਮੌਜੂਦ ਸਨ। ਰੇਤ ਦੀ ਥਾਂ ‘ਤੇ ਜੋ ਰੇਟ 9.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਸੀ, ਉਸ ਨੂੰ ਘਟਾ ਕੇ 5.50 ਰੁਪਏ ਪ੍ਰਤੀ ਘਣ ਫੁੱਟ ਕਰ ਦਿੱਤਾ ਗਿਆ ਹੈ।ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਸੀ ਕਿ ਉਹ ਰੇਤ ਮਾਫੀਆ ਨੂੰ ਖਤਮ ਕਰਨਗੇ | ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.