Breaking NewsD5 specialNewsPunjabTop News

CM ਮਾਨ ਅੱਜ ਲਾਉਣਗੇ ‘ਜਨਤਾ ਦਰਬਾਰ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 11 ਵਜੇ ਪੰਜਾਬ ਭਵਨ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਾਉਣਗੇ। ਪੰਜਾਬ ‘ਚ ਮਾਨ ਸਰਕਾਰ ਦੇ 2 ਮਹੀਨੇ ਪੂਰੇ ਹੋ ਗਏ ਹਨ, ਜਿਸ ਦੇ ਚੱਲਦਿਆਂ ਭਗਵੰਤ ਮਾਨ ਵੱਲੋਂ ਅੱਜ ਜਨਤਾ ਦਰਬਾਰ ਲਾਇਆ ਜਾਵੇਗਾ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ।

Khabran Da Sira : ਸਰਕਾਰ ਦਾ ਐਲਾਨ, ਦਿੱਤੀ ਖੁਸ਼ਖ਼ਬਰੀ ਪੰਜਾਬ ‘ਚ ਨਵੀਂ ਫ਼ਸਲ ਦੀ ਖੇਤੀ ਮੌਸਮ ਨਾਲ ਜੁੜੀ ਵੱਡੀ ਅਪਡੇਟ

ਇਸ ਦੌਰਾਨ ਭਗਵੰਤ ਮਾਨ ਨਾਲ ਸਾਰੇ ਵਿਭਾਗਾਂ ਦੇ ਸੀਨੀਅਰ ਅਫ਼ਸਰ ਮੌਜੂਦ ਰਹਿਣਗੇ। ਜਿਸ-ਜਿਸ ਵਿਭਾਗ ‘ਚ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ, ਉਨ੍ਹਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਲੋਕਾਂ ਦੇ ਮਨਾਂ ‘ਚ ਇਹ ਰੋਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਨਹੀਂ ਮਿਲਦੇ।

ਸਿੱਧੂ ਨੇ ਖੂੰਜੇ ਲਾਈ ਕਾਂਗਰਸ ! ਕਾਂਗਰਸ ਨੂੰ ਕੈਪਟਨ ਦੀ ਆਈ ਯਾਦ || D5 Channel Punjabi

ਇਸ ਦੇ ਚੱਲਦਿਆਂ ਹੀ ਸ਼ਾਇਦ ਭਗਵੰਤ ਮਾਨ ਵੱਲੋਂ ਜਨਤਾ ਦਰਬਾਰ ਲਾਉਣ ਦਾ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਲੋਕਾਂ ਦੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ। ਇਹ ਵੀ ਦੱਸ ਦੇਈਏ ਕਿ ਬਾਦਲ ਸਰਕਾਰ ਦੇ ਵੇਲੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ ਸਨ, ਜਿਨ੍ਹਾਂ ‘ਚ ਉਹ ਖ਼ੁਦ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button