ਇੰਦੌਰ : ਅਕਸਰ ਪੈਸੇ ਦੀ ਚੋਰੀ ਜਾ ਫਿਰ ਪੈਸੇ ਦੀ ਹੇਰਾ-ਫੇਰੀ ਦੇ ਮਾਮਲੇ ਸਾਹਮਣੇ ਆਉਦੇਂ ਰਹਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਇੰਦੌਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਦਫ਼ਤਰ ਦੇ ਇਕ ਕਲਰਕ ਨੇ ਕਥਿਤ ਤੌਰ ’ਤੇ ਹੇਰਾ-ਫੇਰੀ ਕਰ ਕੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਪਤਨੀ ਦੇ ਬੈਂਕ ਖਾਤੇ ’ਚ ਭੇਜ ਦਿੱਤੀ। ਇਸ ਹੇਰਾ-ਫੇਰੀ ਦੇ ਖ਼ੁਲਾਸੇ ਤੋਂ ਬਾਅਦ ਉਸ ਕਲਰਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਐਕਸ਼ਨ ‘ਚ CM Mann, ਨਵਾਂ ਫ਼ਰਮਾਨ ਜਾਰੀ, DGP ਤੋਂ ਲੈਕੇ ਕਈ ਅਫ਼ਸਰਾਂ ਦਾ ਲੱਗੂ ਨੰਬਰ! D5 Channel Punjabi
ਇਸ ਹੇਰਾ-ਫੇਰੀ ‘ਤੇ ਇਕ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਅਕਾਊਂਟਸ ਸ਼ਾਖਾ ਦੇ ਕਲਰਕ ਮਿਲਾਪ ਚੌਹਾਨ ਨੇ ਬੀਤੇ ਤਿੰਨ ਵਿੱਤੀ ਸਾਲਾਂ ਦੌਰਾਨ ਵੱਖ-ਵੱਖ ਸਰਕਾਰੀ ਵਸਤੂਆਂ ਵਾਲੀ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਆਪਣੀ ਪਤਨੀ ਦੇ ਖਾਤੇ ’ਚ ਪਹੁੰਚਾਈ ਗਈ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਲਰਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਹੇਰਾ-ਫੇਰੀ ਦੀ ਰਿਪੋਰਟ ਦੇ ਆਧਾਰ ’ਤੇ ਚੌਹਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੂਰੀ ਰਕਮ ਵੀ ਉਸ ਤੋਂ ਵਸੂਲ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.